ਓਸਿਸ ਪਬਲਿਕ ਸਕੂਲ ਦੀ ਡਾ.ਰਿਹਾਨਾ ਸਲੀਮ ਰਿਸੋਰਸ ਪਰਸਨ ਨਿਯੁਕਤ
ਡਾ.ਰਿਹਾਨਾ ਸਲੀਮ ਨੇ ਸੀ.ਬੀ.ਐੱਸ.ਈ. ਵੱਲੋਂ ਉਨ੍ਹਾਂ ਨੂੰ ਰਿਸੋਰਸ ਪਰਸ਼ਨ ਨਿਯੁਕਤ ਕਰਨ ਲਈ ਕੀਤਾ ਧੰਨਵਾਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 10 ਜੂਨ 2024,- ਸੀ.ਬੀ.ਐੱਸ.ਈ. ਦੇ ਸੀ.ਓ.ਈ. (ਸੈਂਟਰ ਆਫ਼ ਐਕਸੀਲੈਂਸ) ਚੰਡੀਗੜ੍ਹ ਨੇ ਓਸਿਸ ਪਬਲਿਕ ਸਕੂਲ ਮਾਲੇਰਕੋਟਲਾ ਦੇ ਡਾਇਰੈਕਟਰ ਡਾ. - ਰਿਹਾਨਾ ਸਲੀਮ ਨੂੰ ਸੀ.ਬੀ.ਐੱਸ.ਈ. - ਨਵੀਂ ਦਿੱਲੀ ਨਾਲ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਇਕ ਰਿਸੋਰਸ ਪਰਸਨ ਵਜੋਂ ਨਿਯੁਕਤ ਕੀਤਾ ਹੈ।
ਡਾ.ਰਿਹਾਨਾ ਸਲੀਮ ਨੇ ਦੱਸਿਆ ਕਿ ਭਾਰਤੀ ਸਿੱਖਿਆ ਪ੍ਰਣਾਲੀ 'ਚ ਪੂਰੀ ਤਰ੍ਹਾਂ ਨਾਲ ਤਬਦੀਲੀ ਡਾ. ਲਿਆਉਣ ਦੇ ਉਦੇਸ਼ ਨਾਲ ਅਗਲੇ ਸੈਸ਼ਨ ਤੋਂ ਭਾਰਤ 'ਚ ਐੱਨ.ਈ.ਪੀ. ਨੂੰ ਲਾਗੂ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਨੀਤੀ ਸਕੂਲੀ ਸਿੱਖਿਆ ਦੇ ਸਾਰੇ ਪੜਾਵਾਂ 'ਚ ਕੁਆਲਿਟੀ ਐਜੁਕੇਸ਼ਨ 'ਤੇ ਜ਼ੋਰ ਦਿੰਦੀ ਹੈ, ਸੀ.ਬੀ.ਐੱਸ.ਈ. ਸੀ.ਓ.ਈ.ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਚਲਾ ਰਹੇ ਹਨ ਕਿਉਂਕਿ ਸਿੱਖਿਅਤ ਅਤੇ ਚੰਗੀ ਯੋਗਤਾ ਪ੍ਰਾਪਤ ਅਧਿਆਪਕ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਅਤੇ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਧਿਆਪਕਾਂ ਦੇ ਭੂਮਿਕਾ ਹੁਨਰ ਨੂੰ ਵਧਾਉਣ ਲਈ ਸੀ.ਬੀ.ਐੱਸ.ਈ. ਵੱਲੋਂ ਤਜਰਬੇਕਾਰ ਅਤੇ ਹੁਨਰਮੰਦ ਸਿੱਖਿਆ ਸ਼ਾਸਤਰੀ, ਪ੍ਰਿੰਸੀਪਲ ਅਤੇ ਵਿਦਵਾਨਾਂ ਨੂੰ ਰਿਸੋਰਸ ਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਡਾ. ਰਿਹਾਨਾ ਸਲੀਮ ਨੇ ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਲੁਧਿਆਣਾ ਵਿਖੇ 'ਲਰਨਿੰਗ ਨਤੀਜੇ ਅਤੇ 'ਸਿੱਖਿਆ ਵਿਗਿਆਨ' ਵਿਸ਼ੇ 'ਤੇ ਸਿਖਲਾਈ ਸੈਸ਼ਨ ਕੀਤਾ। ਉਨ੍ਹਾਂ ਦਾ ਮੁੱਖ ਫੋਕਸ ਇਸ ਗੱਲ ਤੇ ਸੀ ਕਿ ਸਿੱਖਣ ਨੂੰ ਇਕ ਮਜ਼ੇਦਾਰ, ਫਲਦਾਇਕ ਅਤੇ ਦਿਲਚਸਪ ਅਨੁਭਵ ਬਣਾਉਣ ਲਈ ਅਧਿਅਆਪਕ ਆਪਣੇ ਹੁਨਰ ਅਤੇ ਰਣਨੀਤੀਆਂ ਦੀ ਵਰਤੋਂ ਕਿਵੇਂ ਕਰਨ। ਵੱਖ-ਵੱਖ ਗਤੀਵਿਧੀਆਂ ਅਤੇ ਸਿੱਖਣ ਦੇ ਨਤੀਜੇ ਪ੍ਰਾਪਤ ਕਰਨ ਲਈ ਅਧਿਆਪਕਾਂ ਨਾਲ ਅਧਿਆਪਨ ਸੁਝਾਅ ਸਾਂਝੇ ਕੀਤੇ ਗਏ। ਉਨ੍ਹਾਂ ਨੇ ਸੀ.ਬੀ.ਐੱਸ.ਈ. ਵੱਲੋਂ ਉਨ੍ਹਾਂ ਨੂੰ ਰਿਸੋਰਸ ਪਰਸਨ ਨਿਯੁਕਤ ਕਰਨ ਲਈ ਧੰਨਵਾਦ ਵੀ ਪ੍ਰਗਟਾਇਆ।