← Go Back
ਸਾਨ ਫਰਾਂਸਿਸਕੋ ਵਿੱਚ 139 ਸਾਲ ਪੁਰਾਣੇ ਘਰ ਨੂੰ ਨਵੇਂ ਪਤੇ 'ਤੇ ਕੀਤਾ ਤਬਦੀਲ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ), 22 ਫਰਵਰੀ 2021: ਸਾਨ ਫਰਾਂਸਿਸਕੋ ਵਿੱਚ ਇੱਕ ਸਦੀ ਤੋਂ ਵੱਧ ਪੁਰਾਣੇ ਘਰ ਨੂੰ ਉਸਦੀ ਪੁਰਾਣੀ ਜਗ੍ਹਾ ਤੋਂ ਚੁੱਕ ਕੇ ਨਵੇਂ ਸਥਾਨ 'ਤੇ ਤਬਦੀਲ ਕੀਤਾ ਗਿਆ ਹੈ।ਸ਼ਹਿਰ ਦੇ 807 ਫ੍ਰੈਂਕਲਿਨ ਸੇਂਟ ਪਤੇ 'ਤੇ ਤਕਰੀਬਨ 139 ਸਾਲ ਖੜੇ ਰਹਿਣ ਦੇ ਬਾਅਦ ਇਸ ਦੋ ਮੰਜ਼ਿਲਾ ਵਿਕਟੋਰੀਅਨ ਹਾਊਸ ਨੂੰ ਇੱਕ ਨਵਾਂ ਐਡਰੈੱਸ ਮਿਲਿਆ ਹੈ। ਐਤਵਾਰ ਦੇ ਦਿਨ ਇਸ ਵਿਸ਼ਾਲ ਖਿੜਕੀਆਂ ਅਤੇ ਦਰਵਾਜ਼ੇ ਵਾਲੇ ਘਰ ਨੂੰ ਵਿਸ਼ਾਲ ਰੁੜਣ ਵਾਲੀਆਂ ਟਰਾਲੀਆਂ 'ਤੇ ਲੋਡ ਕਰਕੇ ਛੇ ਬਲਾਕ ਅੱਗੇ ਦੀ ਜਗ੍ਹਾ' ਤੇ ਤਬਦੀਲ ਕੀਤਾ ਗਿਆ। ਇਸ ਕਾਰਵਾਈ ਦੌਰਾਨ ਲੋਕਾਂ ਨੇ ਫੁੱਟਪਾਥਾਂ ਉੱਪਰ ਲਾਈਨਾਂ ਲਗਾ ਕੇ ਇਸ ਵੱਡੇ ਘਰ ਨੂੰ ਸੜਕ 'ਤੇ ਜਾਂਦੇ ਹੋਏ ਦੀਆਂ ਫੋਟੋਆਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ। ਸਾਨ ਫਰਾਂਸਿਸਕੋ ਕ੍ਰੋਨਿਕਲ ਅਨੁਸਾਰ ਇਸ ਘਰ ਦੀ ਤਬਦੀਲੀ ਦੀ ਯਾਤਰਾ ਸਾਲਾਂ ਤੋਂ ਯੋਜਨਾਬੰਦੀ ਦੇ ਅਧੀਨ ਸੀ। ਇਸਦੇ ਇਲਾਵਾ ਵੈਟਰਨ ਹਾਊਸ ਮੂਵਰ ਫਿਲ ਜੋਏ ਨੇ ਦੱਸਿਆ ਕਿ ਇਸ ਕਾਰਵਾਈ ਲਈ ਉਸਨੂੰ 15 ਤੋਂ ਵੱਧ ਸਿਟੀ ਏਜੰਸੀਆਂ ਤੋਂ ਪਰਮਿਟ ਪ੍ਰਾਪਤ ਕਰਨੇ ਪਏ ਹਨ।ਇਸ ਤਬਦੀਲੀ ਲਈ ਛੇ ਬੈੱਡਰੂਮ ਵਾਲੇ ਘਰ ਦਾ ਮਾਲਕ ਅਤੇ ਬ੍ਰੋਕਰ ਟਿਮ ਬ੍ਰਾਊਨ ਫੀਸਾਂ ਅਤੇ ਮੂਵਿੰਗ ਖਰਚਿਆਂ ਲਈ ਲੱਗਭਗ 400,000 ਡਾਲਰ ਦਾ ਭੁਗਤਾਨ ਕਰੇਗਾ।
Total Responses : 994