ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ ਉਰਦੂ ਅਤੇ ਅਰਬੀ ਵਿਭਾਗ ਦੇ ਵਿਦਿਆਰਥੀਆਂ ਦਾ ਈਰਾਨ ਦੌਰਾ
ਮੁਹੰਮਦ ਇਸਮਾਈਲ ਏਸ਼ੀਆ
ਪਟਿਆਲਾ / ਮਾਲੇਰਕੋਟਲਾ 5 ਮਈ 2024 - ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ ਉਰਦੂ ਅਤੇ ਆਰਬੀ ਵਿਭਾਗ ਦੇ ਤਿੰਨ ਵਿਦਿਆਰਥੀ ਇਕਬਾਲ ਸਿੰਘ ਮਨਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਵਿਭਾਗ ਦੇ ਮੁਖੀ ਡਾਕਟਰ ਰਹਿਮਾਨ ਅਖਤਰ ਦੀਆਂ ਕੋਸ਼ਿਸ਼ਾਂ ਸਦਕੇ ਈਰਾਨ ਕਲਚਰ ਹਾਊਸ ਹਕੂਮਤ ਏੇ ਇਰਾਨ ਵੱਲੋਂ ਇਰਾਨ ਵਿਖੇ ਵਿਦਿਆਕ ਦੌਰੇ ਤੇ ਗਏ ਵਰਨਨ ਯੋਗ ਹੈ ਕਿ ਇਸ ਵਿਦਿਅਕ ਦੌਰੇ ਲਈ ਪੂਰੇ ਭਾਰਤ ਵਿੱਚੋਂ 13 ਵਿਦਿਆਰਥੀਆਂ ਦਾ ਇੰਤਖਾਬ ਕੀਤਾ ਗਿਆ ਜਿਨਾਂ ਵਿੱਚੋਂ ਉਕਤ ਤਿੰਨ ਤਿੰਨ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਫਾਰਸੀ ਵਿਭਾਗ ਨਾਲ ਸੰਬੰਧਿਤ ਹਨ ਅਤੇ ਉਹ ਐਮਏ ਫਾਰਸੀ ਭਾਗ ਦੂਜਾ ਦੇ ਵਿਦਿਆਰਥੀ ਹਨ।
ਇਹਨਾਂ ਵਿਦਿਆਰਥੀਆਂ ਨੇ ਫੋਨ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਉਹ ਈਰਾਨ ਆਪਣੇ ਦੂਜੇ ਸਾਥੀਆਂ ਸਮੇਤ ਠੀਕ ਠਾਕ ਪਹੁੰਚ ਗਏ ਹਨ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਮੌਕਾ ਹੈ ਜਿਸ ਨੂੰ ਉਹਨਾਂ ਨੇ ਆਪਣੇ ਉਸਤਾਦਾਂ ਦੀ ਮਿਹਨਤ , ਵਿਭਾਗ ਦੇ ਮੁਖੀ ਅਤੇ ਯੂਨੀਵਰਸਿਟੀ ਦੇ ਜ਼ਿੰਮੇਦਾਰਾਂ ਦੀ ਉੱਚੇਚੀ ਦਿਲਚਸਪੀ ਕਰਕੇ ਪ੍ਰਾਪਤ ਕੀਤਾ ਹੈ ਜਿਸ ਨੂੰ ਉਹ ਉਹ ਕਦੇ ਭੁੱਲ ਨਹੀਂ ਸਕਦੇ ਅਤੇ ਉਹ ਈਰਾਨ ਵਿੱਚ ਬਿਤਾਏ ਆਪਣੇ ਇਹਨਾਂ ਪਲਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਵਿਭਾਗ ਦੇ ਮੁਖੀ ਡਾਕਟਰ ਰਹਿਮਾਨ ਅਖਤਰ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੀ ਇਦਾਂ ਦੇ ਉਪਰਾਲੇ ਕਰਦੇ ਰਹਿਣਗੇ ਤਾਂ ਕਿ ਉਰਦੂ ਅਤੇ ਫਾਰਸੀ ਦੇ ਵਿਦਿਆਰਥੀਆਂ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਕੁਝ ਨਵੀਆਂ ਅਤੇ ਉਸਾਰੂ ਗੱਲਾਂ ਸਿੱਖਣ ਦਾ ਮੌਕਾ ਪ੍ਰਦਾਨ ਕੀਤਾ ਜਾ ਸਕੇ ਉਹਨਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸੁਭ ਕਾਮਨਾਵਾਂ ਦਾ ਪ੍ਰਗਟਵਾ ਕੀਤਾ ਅਤੇ ਆਖਿਆ ਕਿ ਅਜਿਹੇ ਉਪਰਾਲਿਆਂ ਕਾਰਨ ਪੰਜਾਬੀ ਯੂਨੀਵਰਸਿਟੀ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਵੀ ਸੁਨਹਿਰੀ ਅੱਖਰਾਂ ਵਿੱਚ ਉੱਭਰੇਗਾ।