ਹੁਸ਼ਿਆਰਪੁਰ, 12 ਨਵੰਬਰ 2018 : ਹੁਸ਼ਿਆਰਪੁਰ ਦੀ ਲੜਕੀ ਇੰਦਰਜੀਤ ਕੌਰ ਨੰਦਨ ਨੇ ਸਰੀਰਕ ਅਸਮਰੱਥਾ ਨੂੰ ਮਾਤ ਦਿੰਦਿਆਂ ਹੁਸ਼ਿਆਰਪੁਰ ਜ਼ਿਲ•ੇ ਦਾ ਨਾਂਅ ਪੂਰੇ ਦੇਸ਼ ਵਿੱਚ ਰੌਸ਼ਨ ਕਰ ਦਿੱਤਾ ਹੈ। ਜ਼ਿਲ•ੇ ਦੀ ਇਸ ਹੋਣਹਾਰ ਧੀ ਨੇ ਜਿਥੇ ਆਤਮ ਨਿਰਭਰਤਾ ਵੱਲ ਆਪਣੇ ਕਦਮ ਵਧਾਏ ਹਨ, ਉਥੇ ਸਮਾਜ ਸੇਵਾ ਦੇ ਤੌਰ 'ਤੇ ਦਿਵਆਂਗਜਨ ਲਈ ਰਾਹ ਦਸੇਰਾ ਬਣੀ ਹੋਈ ਹੈ। ਇਸੇ ਯਤਨਾਂ ਸਦਕਾ ਇੰਦਰਜੀਤ ਕੌਰ ਨੰਦਨ ਦੀ ਦੇਸ਼ ਦੇ ਮੋਹਰੀ ਸਨਮਾਨ 'ਨੈਸ਼ਨਲ ਐਵਾਰਡ ਫਾਰ ਦਿ ਇੰਪਾਵਰਮੈਂਟ ਆਫ਼ ਪਰਸਨ ਵਿਦ ਡਿਸਏਬਿਲਟੀ-2018' (ਸੈਲਫ ਇੰਪਲਾਈਡ ਵਿਦ ਡਿਸਏਬਿਲਟੀ ਕੈਟਾਗਿਰੀ) ਲਈ ਚੋਣ ਹੋਈ ਹੈ ਅਤੇ ਇਸ ਮਹੱਤਵਪੂਰਨ ਸਨਮਾਨ ਲਈ ਚੋਣ ਹੋਣੀ ਜ਼ਿਲ•ੇ ਲਈ ਮਾਣ ਵਾਲੀ ਗੱਲ ਹੈ। ਇੰਦਰਜੀਤ ਦੀ ਇਸ ਐਵਾਰਡ ਲਈ ਚੋਣ ਇਹ ਸਾਬਤ ਕਰਦਾ ਹੈ ਕਿ ਹਾਲਾਤ ਜਿਸ ਤਰ•ਾਂ ਦੇ ਵੀ ਹੋਣ, ਇਨਸਾਨ ਕੁਝ ਕਰਨ ਦਾ ਸੋਚ ਲਵੇ, ਤਾਂ ਉਹ ਹਰ ਮੰਜ਼ਿਲ ਸਰ ਕਰ ਸਕਦਾ ਹੈ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਇੰਦਰਜੀਤ ਨੰਦਨ ਦੀਆਂ ਉਪਲਬੱਧੀਆਂ ਦਾ ਜ਼ਿਕਰ ਕਰਦਿਆਂ ਰੱਖੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਇੰਦਰਜੀਤ ਨੰਦਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ•ਾਂ ਨੇ ਆਤਮ ਨਿਰਭਰਤਾ ਵੱਲ ਕਦਮ ਵਧਾਉਂਦਿਆਂ ਸਰੀਰਕ ਅਸਮਰੱਥਾ ਦੇ ਬਾਵਜੂਦ ਆਪਣੇ ਪੈਰਾਂ 'ਤੇ ਖੜ•ੇ ਹੋਣ ਦੀ ਜੋ ਉਦਾਹਰਣ ਪੇਸ਼ ਕੀਤੀ ਹੈ, ਉਹ ਪ੍ਰਸ਼ੰਸਾ ਯੋਗ ਹੈ। ਉਨ•ਾਂ ਕਿਹਾ ਕਿ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾ ਕੇ ਮੁਕਾਮ ਹਾਸਲ ਕਰਨਾ ਸੌਖਾ ਨਹੀਂ ਹੈ, ਪਰ ਇਸ ਹੋਣਹਾਰ ਧੀ ਨੇ ਅਸੰਭਵ ਨੂੰ ਵੀ ਸੰਭਵ ਬਣਾ ਦਿੱਤਾ ਹੈ। ਉਨ•ਾਂ ਕਿਹਾ ਕਿ ਦਿਵਆਂਗਜਨ ਲਈ ਵੀ ਇੰਦਰਜੀਤ ਨੰਦਨ ਵਲੋਂ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ•ਾ ਪ੍ਰਸਾਸ਼ਨ ਵਲੋਂ 'ਹਰ ਵੀਰਵਾਰ ਦਿਵਆਂਗਾਂ ਦਾ ਸਤਿਕਾਰ' ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਵਿੱਚ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ•ਾਂ ਔਰਤਾਂ ਨੂੰ ਆਤਮ ਨਿਰਭਰ ਬਣਨ ਦੀ ਅਪੀਲ ਕਰਦਿਆਂ ਇੰਦਰਜੀਤ ਨੰਦਨ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਅਪੀਲ ਵੀ ਕੀਤੀ। ਉਨ•ਾਂ ਕਿਹਾ ਕਿ ਜ਼ਿਲ•ੇ ਦੀ ਧੀ ਇੰਦਰਜੀਤ ਮਹਿਲਾ ਸਸ਼ਕਤੀਕਰਨ ਦੀ ਇਕ ਬੇਹਤਰੀਨ ਉਦਾਹਰਣ ਹੈ ਅਤੇ ਜ਼ਿਲ•ੇ ਨੂੰ ਇਸ 'ਤੇ ਪੂਰਾ ਮਾਣ ਹੈ।
ਇੰਦਰਜੀਤ ਨੰਦਨ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਮਸਕੂਲਰ ਡਿਸਟ੍ਰੋਪੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਆਪਣੀਆਂ ਲੱਤਾਂ 'ਤੇ ਖੜ•ੀ ਨਹੀਂ ਹੋ ਸਕੀ, ਪਰੰਤੂ ਆਪਣੀ ਇਸ ਕਮਜ਼ੋਰੀ ਤੋਂ ਹਾਰੀ ਨਹੀਂ ਬਲਕਿ ਉਸ ਦਾ ਮੁਕਾਬਲਾ ਕੀਤਾ। ਇੰਦਰਜੀਤ ਨੇ ਦੱਸਿਆ ਕਿ ਜਿਥੇ ਸ੍ਰੀ ਅਮਰਜੀਤ ਸਿੰਘ ਆਨੰਦ ਉਨ•ਾਂ ਲਈ ਪ੍ਰੇਰਣਾ ਸਰੋਤ ਰਹੇ ਹਨ, ਉਥੇ ਐਡਵੋਕੇਟ ਵਿਵੇਕ ਜੋਸ਼ੀ ਨੇ ਉਨ•ਾਂ ਨੂੰ ਹਮੇਸ਼ਾਂ ਹੀ ਉਤਸ਼ਾਹਿਤ ਕੀਤਾ ਹੈ। ਇਨ•ਾਂ ਦੀ ਪ੍ਰੇਰਣਾ ਨਾਲ ਹੀ ਅੱਜ ਨਾ ਸਿਰਫ਼ ਦਿਵਆਂਗਜਨ ਲਈ ਕੰਮ ਕਰ ਰਹੀ ਹੈ, ਉਥੇ ਸਾਹਿਤ ਦੇ ਖੇਤਰ ਵਿੱਚ ਵੀ ਪ੍ਰਦੇਸ਼ ਤੇ ਰਾਸ਼ਟਰੀ ਐਵਾਰਡ ਹਾਸਲ ਕਰ ਸਕੀ ਹੈ। ਉਨ•ਾਂ ਕਿਹਾ ਕਿ ਰਾਸ਼ਟਰੀ ਸੰਸਕ੍ਰਿਤ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਹ ਪੰਜਾਬ ਦੀ ਪਹਿਲੀ ਲੜਕੀ ਹੈ, ਜਿਸ ਨੇ ਪੰਜਾਬੀ ਸਾਹਿਤ ਨੂੰ ਰਾਸ਼ਟਰੀ ਪਹਿਚਾਣ ਕਰਵਾਈ ਹੈ। ਸਾਲ 2008 ਵਿੱਚ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਇੰਦਰਜੀਤ ਨੇ 2012 ਵਿੱਚ ਮਦਰ ਟੈਰੇਸਾ ਐਵਾਰਡ, 2013 ਵਿੱਚ ਸਵਾਮੀ ਵਿਵੇਕਾਨੰਦ ਸਟੇਟ ਐਵਾਰਡ ਆਫ਼ ਐਕਸੀਲੈਂਸ, 2014 ਵਿੱਚ ਪੰਜਾਬ ਸਾਹਿਤ ਅਕਾਦਮੀ ਐਵਾਰਡ, 2014 ਵਿੱਚ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਐਵਾਰਡ ਆਫ਼ ਆਨਰ, 2018 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਵਿਸ਼ੇਸ਼ ਸਮਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਇੰਦਰਜੀਤ ਨੰਦਨ ਨੇ 2018 ਵਿੱਚ ਨਾਸਿਕ ਵਿੱਚ ਹੋਏ ਅਖਿਲ ਭਾਰਤੀਆ ਦਿਵਆਂਗ ਸਾਹਿਤ ਸੰਮੇਲਨ ਦੀ ਪ੍ਰਧਾਨਗੀ ਵੀ ਕੀਤੀ।
ਬੀ.ਕਾਮ ਤੇ ਐਮ.ਏ. ਅਰਥ ਸ਼ਾਸਤਰ ਕਰ ਚੁੱਕੀ ਇੰਦਰਜੀਤ ਪ੍ਰੋਫੈਸ਼ਨਲ ਤੌਰ 'ਤੇ ਜ਼ਿਲ•ੇ ਦੀਆਂ ਕਈ ਐਨ.ਜੀ.ਓਜ਼ ਦੇ ਅਕਾਊਂਟ ਵੀ ਦੇਖ ਰਹੀ ਹੈ ਅਤੇ ਉਨ•ਾਂ ਨੂੰ ਵਿੱਤੀ ਸਲਾਹ ਵੀ ਦਿੰਦੀ ਹੈ। ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਕਰਨ, ਸੈਲਫ ਹੈਲਪ ਗਰੁੱਪਾਂ ਨੂੰ ਅਕਾਊਂਟਸ ਦਰੁੱਸਤ ਰੱਖਣ, ਮਹਿਲਾਵਾਂ ਤੇ ਦਿਵਆਂਗਜ਼ਨ ਨੂੰ ਪੈਰਾਂ 'ਤੇ ਖੜ•ਾ ਕਰਨ ਲਈ ਉਹ ਹਮੇਸ਼ਾਂ ਹੀ ਅੱਗੇ ਰਹਿੰਦੀ ਹੈ। ਇਸ ਤੋਂ ਇਲਾਵਾ ਸਾਹਿਤ ਵਿੱਚ ਉਨ•ਾਂ ਦੀ ਵਿਸ਼ੇਸ਼ ਰੁਚੀ ਕਾਰਨ ਇੰਦਰਜੀਤ ਹੁਣ ਤੱਕ ਅੱਧਾ ਦਰਜਨ ਪੁਸਤਕਾਂ ਦਾ ਪ੍ਰਕਾਸ਼ਨ ਵੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇੰਦਰਜੀਤ ਨੰਦਨ ਰਿਸ਼ੀ ਫਾਊਂਡੇਸ਼ਨ ਐਨ.ਜੀ.ਓ. ਦੀ ਪ੍ਰਧਾਨ ਹੈ ਅਤੇ ਦਿਵਆਂਗ ਕਲਾ ਸਾਹਿਤ ਅਤੇ ਸਭਿਆਚਾਰਕ ਮੰਚ ਦੀ ਕਨਵੀਨਰ ਵੀ ਹੈ। ਉਹ ਐਬਿਲਟੀ ਜੁਆਇੰਟ ਲਾਈਬਿਲਟੀ ਗਰੁੱਪ ਦੀ ਸੰਸਥਾਪਕ ਵੀ ਹੈ। ਜ਼ਿਲ•ਾ ਪ੍ਰਸਾਸ਼ਨ ਵਲੋਂ ਲਗਾਏ ਜਾਂਦੇ 'ਹਰ ਵੀਰਵਾਰ ਦਿਵਆਂਗਾਂ ਦਾ ਸਤਿਕਾਰ' ਕੈਂਪ ਵਿੱਚ ਐਨ.ਜੀ.ਓਜ਼ ਵਲੋਂ ਇੰਦਰਜੀਤ ਨੰਦਨ ਮੋਹਰੀ ਭੂਮਿਕਾ ਨਿਭਾਅ ਰਹੀ ਹੈ। ਜਿਥੇ ਦਿਵਆਂਗਜਨ ਲਈ ਸਿਹਤ ਸਹੂਲਤਾਂ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਇਸ ਹੋਣਹਾਰ ਲੜਕੀ ਵਲੋਂ ਦਿਵਆਂਗਜਨ ਨੂੰ ਸਾਹਿਤ ਨਾਲ ਜੋੜਨ ਲਈ ਵੀ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ।