ਸਵੀਪ ਗਤੀਵਿਧੀਆਂ ਅਧੀਨ ਸਰਕਾਰੀ ਸਕੂਲ ਕਾਹਮਾ ਵਿਖੇ ਲਗਾਇਆ ਵੋਟਰ ਜਾਗਰੂਕਤਾ ਸੈਮੀਨਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 26 ਅਪ੍ਰੈਲ 2024 - ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਸਕੂਲ ਇੰਚਾਰਜ ਹਿਤੇਸ਼ ਸਹਿਗਲ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਸਵੀਪ ਦੇ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ ਦੁਆਰਾ ਵਿਿਦਆਰਥੀਆਂ ਨੂੰ ਵੋਟਾਂ ਬਾਰੇ ਜਾਗਰੂਕ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ ਗਏ।
ਉਨ੍ਹਾਂ ਦੁਆਰਾ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਜਿਨ੍ਹਾਂ ਵਿਿਦਆਰਥੀਆਂ ਦੀ ਉਮਰ ਪਹਿਲੀ ਅਪ੍ਰੈਲ 2024 ਨੂੰ ਅਠਾਰਾਂ ਸਾਲ ਦੀ ਚੁੱਕੀ ਹੈ ਉਹ ਆਪਣੀ ਵੋਟ ਆਨਲਾਈਨ ਜਾਂ ਬੂਥ ਲੈਵਲ ਅਫਸਰ ਕੋਲ਼ ਜਾ ਕੇ ਜਰੂਰ ਅਪਲਾਈ ਕਰਨ ਤਾਂ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮਹਾਂਉਤਸਵ ਵਿੱਚ ਭਾਗ ਲੈ ਸਕਣ।ਉਨ੍ਹਾਂ ਕਿਹਾ ਕਿ ਜਿਹੜੇ ਵਿਿਦਆਰਥੀਆਂ ਦੀ ਅਜੇ ਵੋਟ ਨਹੀਂ ਬਣੀ ਹੋਈ ਹੈ ਉਹ ਆਪਣੇ ਪਿੰਡਾਂ ਵਿੱਚ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੋਟ ਬਣਵਾਉਣ ਅਤੇ ਹਰ ਇੱਕ ਵਿਅਕਤੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਕਹਿਣ ਅਤੇ ਚੋਣ ਕਮਿਸ਼ਨ ਦੇ ਸਲੋਗਨ “ਇਸ ਬਾਰ ਸੱਤਰ ਪਾਰ” ਦੇ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵੋਟਿੰਗ ਟਰਨ ਆਊਟ ਨੂੰ ਪਝੱਤਰ ਫੀਸਦੀ ਦੇ ਪਾਰ ਕਰਨ ਵਿੱਚ ਸਹਿਯੋਗ ਕਰਨ ।
ਉਨ੍ਹਾਂ ਕਿਹਾ ਕਿ ਸਾਨੂੰ ਧਰਮ ,ਜਾਤ ਅਤੇ ਨਸਲ ਤੋਂ ਉੱਪਰ ਉੱਠ ਕੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਬੂਥ ਪੱਧਰ ਤੇ ਮਿਲਣ ਵਾਲ਼ੀਆਂ ਸਹੂਲਤਾਂ ਤੇ ਚਾਨਣਾ ਪਾਇਆ ਜਿਵੇਂ ਕੇ ਵਿਕਲਾਂਗ ਵੋਟਰਾਂ ਲਈ ਵੀਲ੍ਹ ਚੇਅਰ, ਰੈਂਪ, ਬਰੇਲ ਲਿੱਪੀ, ਪਿੱਕ ਐਂਡ ਡਰਾਪ ਸੁਵਿਧਾ, ਬੱਚਿਆਂ ਵਾਸਤੇ ਕਰੈੱਚ ਆਦਿ।ਇਸ ਮੌਕੇ ਹਰਦੀਪ ਕੋਰ ਸਹਾਇਕ ਪ੍ਰੋਫੈਸਰ ਬੀ.ਐਲ.ਐਮ ਗਰਲਜ਼ ਕਾਲਜ਼ ਦੁਆਰਾ ਵਿਿਦਆਰਥੀਆਂ ਨੂੰ ਵੋਟਰ ਪ੍ਰਣ ਦਵਾਇਆ ਗਿਆ। ਸਕੂਲ ਦੇ ਇੰਚਾਰਜ ਹਿਤੇਸ਼ ਸਹਿਗਲ ਦੁਆਰਾ ਸਤਨਾਮ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਵਿਿਦਆਰਥੀਆਂ ਨੂੰ ਕਿਹਾ ਕਿ ਇਸ ਵਾਰ “ਚੋਣਾਂ ਦਾ ਪਰਵ-ਦੇਸ਼ ਦਾ ਗਰਵ” ਲੋਕ ਸਭਾ ਚੋਣਾਂ ਵਿੱਚ ਆਓ ਅਸੀਂ ਸਾਰੇ ਆਪਣਾ ਬਣਦਾ ਯੋਗਦਾਨ ਪਾਈਏ।ਇਸ ਮੌਕੇ ਕੁਲਵਿੰਦਰ ਲਾਲ, ਸ਼ੰਕਰ ਦਾਸ,ਅਜੈ ਕੁਮਾਰ,ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।