- ਕਲਾਸਾਂ ਲਾਏ ਬਿਨਾਂ ਟੈਸਟ ਬਣੇ ਮਾਨਸਿਕ ਬੋਝ -ਦੌੜਕਾ
ਸੰਗਰੂਰ 13 ਜਨਵਰੀ 2021 - ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਲਗਾਤਾਰ ਲਏ ਜਾ ਰਹੇ ਟੈਸਟਾਂ ਪ੍ਰਤੀ ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਖਤ ਵਿਰੋਧ ਦਰਜ ਕਰਵਾਉਂਦਿਆਂ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਗ਼ੈਰ ਤਰਕਸੰਗਤ ਆਧਾਰ ਤੇ ਲਏ ਜਾ ਰਹੇ ਹਫ਼ਤਾਵਾਰੀ, ਮਹੀਨਾਵਾਰ ਦੁਹਰਾਈ ਟੈਸਟਾਂ ਤੇ ਤੁਰੰਤ ਰੋਕ ਲਗਾਈ ਜਾਵੇ। ਵਿਦਿਆਰਥੀਆਂ ਨੂੰ ਸਕੂਲ, ਅਧਿਆਪਕ ਅਤੇ ਪਾਠ ਪੁਸਤਕਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ ਜਾਵੇ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲਾ ਸਕੱਤਰ ਬਿਕਰਮਜੀਤ ਸਿੰਘ ਅਤੇ ਕਰਨੈਲ ਸਿੰਘ ਰਾਹੋਂ ਨੇ ਵਿਭਾਗ ਦੀ ਉੱਚ ਅਫ਼ਸਰਸ਼ਾਹੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਕੂਲ ਖੁੱਲ੍ਹਦੇ ਸਾਰ ਹੀ ਵਿਭਾਗ ਵੱਲੋਂ ਜ਼ਮੀਨੀ ਹਕੀਕਤਾਂ ਨੂੰ ਲਾਂਭੇ ਰੱਖਦਿਆਂ ਅਨੇਕਾਂ ਤਰ੍ਹਾਂ ਦੇ ਇਮਤਿਹਾਨਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ।
ਵਿਦਿਆਰਥੀਆਂ ਨੂੰ ਪੜ੍ਹਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਅਤੇ ਅਧਿਆਪਕਾਂ ਨੂੰ ਪੜ੍ਹਾਉਣ ਦਾ ਮੌਕਾ ਦਿੱਤੇ ਬਿਨਾਂ ਆਨ-ਲਾਈਨ, ਆਫ-ਲਾਈਨ ਬੇਲੋੜੇ ਟੈਸਟ ਲਏ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀ ਅਤੇ ਅਧਿਆਪਕ ਮਾਨਸਿਕ ਬੋਝ ਥੱਲੇ ਦੱਬ ਰਹੇ ਹਨ। ਇਸ ਮੌਕੇ ਦੇਸ ਰਾਜ ਬੱਜੋਂ, ਸੋਹਣ ਸਿੰਘ, ਜਸਵੀਰ ਸਿੰਘ, ਰੇਸ਼ਮ ਲਾਲ, ਰਜੇਸ਼ ਰਹਿਪਾ, ਬਲਜੀਤ ਸਿੰਘ, ਬਲਕਾਰ ਸਿੰਘ, ਮੋਹਣ ਲਾਲ, ਨਰਿੰਦਰ ਸਿੰਘ, ਸੋਹਣ ਲਾਲ ਆਦਿ ਹਾਜ਼ਰ ਸਨ।