ਨਵਾਂ ਸ਼ਹਿਰ ਜਨਵਰੀ 27, 2021 - ਮਿਸ਼ਨ ਸ਼ਤ ਪ੍ਰਤੀਸ਼ਤ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰੀਕ ਸਿੰਘ ਦੀ ਰਹਿਨੁਮਾਈ ਹੇਠ ਡੀ.ਐੱਮ. ਕੰਪਿਊਟਰ ਸਾਇੰਸ ਵਲੋ ਜਿਲ੍ਹੇ ਦੇ ਰਹਿੰਦੇ 4 ਬਲਾਕ ਬਲਾਚੌਰ-1,ਬਲਾਚੌਰ-2, ਮੁਕੰਦਪੁਰ ਅਤੇ ਸੜੋਆ ਦੇ ਬਲਾਕ ਮੈਂਟਰਜ ਅਤੇ ਕੰਪਿਊਟਰ ਫੈਕਲਟੀਜ ਨਾਲ ਮੀਟਿੰਗ ਕੀਤੀ।
ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਾਰਥਕ ਕਰਨ ਲਈ ਅੱਜ ਮਿਤੀ 27 ਜਨਵਰੀ ਨੂੰ ਇਕ ਅਹਿਮ ਮੀਟਿੰਗ ਜ਼ਿਲ੍ਹਾ ਮੇਂਟਰ ਕੰਪਿਊਟਰ ਸਾਇੰਸ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਯੂਨਸ ਖੋਖਰ ਅਤੇ ਸੰਬਧਿਤ ਬੀ.ਐਮ. ਸਹਿਬਾਨਾਂ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਗਈ। ਜਿਸ ਵਿੱਚ ਮਿਸ਼ਨ ਸ਼ਤ ਪ੍ਰਤੀਸ਼ਤ ਅਧੀਨ 8ਵੀਂ ,10ਵੀਂ ਅਤੇ 12ਵੀਂ ਕਲਾਸ ਦੇ 40 % ਤੋਂ ਘੱਟ ਵਾਲੇ ਵਿਦਿਆਰਥੀਆਂ ਵਿਚ ਸੁਧਾਰ ਲਿਆਉਣ ਲਈ ਵਿਦਿਆਰਥੀਆਂ ਦੀਆਂ ਲਿਸਟਾਂ ਤਿਆਰ ਕਰਨੀਆਂ, ਵਿਦਿਆਰਥੀਆਂ ਦੇ ਵ੍ਹਟਸਐਪ ਗਰੁੱਪ ਬਨਾਉਣੇ, ਬੱਚਿਆ ਨੂੰ ਗਰੁੱਪ ਵਿੱਚ ਐਡ ਕਰਵਾਉਣਾ, ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਸਰਲ ਵਿਸ਼ਾ ਸਮੱਗਰੀ ਮੁਹੇਈਆ ਕਰਵਾਉਣਾ ਲਈ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ ਅਧਿਆਪਕਾਂ ਵੱਲੋਂ ਆਪਣੇ ਵਿਸ਼ੇ ਨੂੰ ਬੇਹਤਰੀਨ ਬਣਾਉਣ ਲਈ ਵਾਧੂ ਕਲਾਸ ਲਗਾਉਣ ਲਈ ਵੀ ਕਿਹਾ ਗਿਆ। ਡੀ਼ ਐਮ ਸਾਹਿਬ ਨੇ ਇਹ ਵੀ ਦੱਸਿਆ ਪੜਾਈ ਦੇ ਨਾਲ ਨਾਲ ਕੰਪਿਊਟਰ ਲੈਬ ਨੂੰ ਚਾਲੂ ਹਲਾਤ ਵਿੱਚ ਰੱਖਣ/ਸੁੰਦਰ ਬਣਾਉਣ ਲਈ ਕੀ -ਕੀ ਉਪਰਾਲੇ ਕੀਤੇ ਜਾ ਸਕਦੇ ਹਨ ,ਦੇ ਬਾਰੇ ਚਾਨਣਾ ਪਾਇਆ। ਸਮੂਹ ਕੰਪਿਊਟਰ ਅਧਿਆਪਕਾਂ ਵਲੋ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਾਰਥਕ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪ੍ਰਰਨ ਕੀਤਾ।ਮੀਟਿੰਗ ਦੇ ਅੰਤ ਵਿਚ ਕੰਪਿਊਟਰ ਅਧਿਆਪਕਾਂ ਵੱਲੋਂ
ਕੰਪਿਊਟਰ ਵਿਸ਼ੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਆਪਣੇ ਕੀਮਤੀ ਸੁਝਾਅ ਦਿੱਤੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਅਮਲੀ ਜਾਮਾ ਪਹਿਨਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ।
ਇਸ ਮੀਟਿੰਗ ਵਿਚ ਡੀ.ਐਮ. ਸ੍ਰੀ ਯੂਨਸ ਖੋਖਰ , ਬਲਾਚੌਰ-1 ਬਲਾਕ ਦੇ ਬੀ.ਐਮ. ਲਖਵਿੰਦਰ ਸਿੰਘ,ਬਲਾਚੌਰ-2 ਬਲਾਕ ਦੇ ਬੀ.ਐਮ. ਵਰੂਣ ਵਿਘ ,ਮੁਕੰਦਪੁਰ ਬਲਾਕ ਦੇ ਬੀ.ਐਮ. ਸੁਖਵਿੰਦਰ ਸਿੰਘ ਅਤੇ ਸੜੋਆ ਬਲਾਕ ਦੇ ਬੀ.ਐਮ. ਮੁਕੇਸ਼ ਕੁਮਾਰ ਤੋਂ ਇਲਾਵਾ ਕੰਪਿਊਟਰ ਅਧਿਆਪਕ ਹਾਜ਼ਰ ਸਨ।