ਹਰੀਸ਼ ਕਾਲੜਾ
ਰੂਪਨਗਰ,7 ਅਪ੍ਰੈਲ 2021 - ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਐਜੂਬ੍ਰੇਨ ਓਵਰਸੀਜ਼ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ,ਜਿਸ ਤਹਿਤ ਵਿਦਿਆਰਥੀਆਂ ਨੂੰ ਦੁਬਈ, ਯੂ.ਏ.ਈ., ਸਿੰਗਾਪੁਰ, ਯੂਰਪ ਆਦਿ ਵਿੱਚ ਅੰਤਰਾਸ਼ਟਰੀ ਇੰਟਰਨਸ਼ਿਪ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਜੂਬ੍ਰੇਨ ਓਵਰਸੀਜ਼ ਦੀ ਇਕ ਟੀਮ, ਜਿਸ ਵਿੱਚ ਐਜੂਬ੍ਰੇਨ ਸਮੂਹ ਦੇ ਸੰਸਥਾਪਕ ਸੋਮ ਸ਼ਰਮਾ ਅਤੇ ਸੁਪ੍ਰੀਆ ਚੌਹਾਨ ਸ਼ਾਮਲ ਸਨ, ਨੇ ਰਿਆਤ ਬਾਹਰਾ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਉਨ੍ਹਾਂ ਨਾਲ ਵਿਸਥਾਰ ਨਾਲ ਇਸ 'ਤੇ ਗੱਲਬਾਤ ਕੀਤੀ।ਇਸ ਮੌਕੇ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਕਈ ਤਰ੍ਹਾਂ ਨਾਲ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਉਨ੍ਹਾਂ ਨੂੰ ਆਪਣੇ ਅਧਿਐਨ ਦੇ ਖੇਤਰ ਵਿੱਚ ਅੰਤਰਾਸ਼ਟਰੀ ਐਕਸਪੋਜਰ ਅਤੇ ਅੰਤਰਾਸ਼ਟਰੀ ਤਜ਼ੁਰਬਾ ਮਿਲੇਗਾ।ਉਨ੍ਹਾਂ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦਾ ਲਾਭ ਲੈਣ ਦੇ ਮੌਕੇ ਵੀ ਪ੍ਰਦਾਨ ਕਰੇਗਾ, ਜਿਸ ਲਈ ਮੈਨੇਜਮੈਂਟ, ਇੰਜੀਨੀਅਰਿੰਗ ਅਤੇ ਪ੍ਰਬੰਧਨ ਆਦਿ ਸਾਰੇ ਖੇਤਰਾਂ ਵਿੱਚ ਸਕੂਲ ਅਤੇ ਸਮੇਂ ਦੀ ਮਿਆਦ ਛੇ ਮਹੀਨੇ ਅਤੇ ਇਕ ਤੋਂ ਦੋ ਸਾਲਾਂ ਦੇ ਵਰਕ ਪਰਮਿਟ ਦੀ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਰਜਿਸਟਰਾਰ ਪ੍ਰੋ. ਬੀ.ਐਸ. ਸਤਿਆਲ ,ਪ੍ਰੈਜੀਡੈਂਟ ਇੰਟਰਨੈਸ਼ਨਲ ਐਂਡ ਬਿਜ਼ਨਸ ਡਿਵੱਲਪਮੈਂਟ,ਡਿਪਟੀ ਡਾਇਰੈਕਟਰ, ਇੰਟਰਨੈਸ਼ਨਲ ਐਂਡ ਬਿਜ਼ਨਸ ਡਿਵੱਲਪਮੈਂਟ ਸਿਧਾਰਥ ਸ਼ਰਮਾ ਆਦਿ ਹਾਜਰ ਸਨ।
ਐਜੂਬ੍ਰੇਨ ਓਵਰਸੀਜ਼ ਦੁਬਈ ਸਥਿਤ ਇੱਕ ਨਵੀਨਤਾਕਾਰੀ ਇੰਟਰਨੈਸ਼ਨਲ ਇੰਟਰਨਸ਼ਿਪ ਪ੍ਰਦਾਨ ਕਰਦਾ ਹੈ ਅਤੇ ਭਾਰਤ ਵਿੱਚ ਨਵੀਂ ਦਿੱਲੀ ਉਨ੍ਹਾਂ ਦਾ ਦਫਤਰ ਸਥਿਤ ਹੈ। ਇਹ ਵਿਦਿਆਰਥੀਆਂ ਦੀ ਨੈਤਿਕ ਤੌਰ 'ਤੇ ਕਾਊਂਸਲਿੰਗ ਅਤੇ ਉਨ੍ਹਾਂ ਵਿਦਿਆਰਥੀਆਂ ਦੀ ਭਰਤੀ ਕਰਦਾ ਹੈ ਜੋ ਨੌਕਰੀ ਦੀ ਸਿਖਲਾਈ ਅਤੇ ਦੁਬਈ, ਨਿਊਜ਼ੀਲੈਂਡ ਅਤੇ ਫਰਾਂਸ ਵਿੱਚ ਅਤੇ ਹੋਰ ਥਾਵਾਂ 'ਤੇ ਅੰਤਰਾਸ਼ਟਰੀ ਇੰਟਰਨਸ਼ਿਪ ਪ੍ਰਾਪਤ ਕਰਨਾ ਚਾਹੁੰਦੇ ਹਨ।
ਐਜੂਬ੍ਰੇਨ ਓਵਰਸੀਜ਼ ਇਨ੍ਹਾਂ ਇਛਾਵਾਂ ਨੂੰ ਪਾਲਦਾ ਹੈ ਅਤੇ ਸੈਂਕੜੇ ਵਿਦਿਅਕ ਸੰਸਥਾਵਾਂ ਨੂੰ ਹੋਟਲ ਪ੍ਰਬੰਧਨ, ਐਮਬੀਏ, ਬੀਬੀਏ ਅਤੇ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਅੰਤਰਾਸ਼ਟਰੀ ਇੰਟਰਨਸ਼ਿਪ ਪ੍ਰੋਗਰਾਮ ਦੇ ਨਾਲ ਵਿਸ਼ਵ ਲਈ ਤਿਆਰ ਹੋਣ ਵਿੱਚ ਸਹਾਇਤਾ ਕਰਦਾ ਹੈ। ਐਜੂਬ੍ਰੇਨ ਓਵਰਸੀਜ਼ ਦੁਬਈ, ਫਰਾਂਸ, ਨਿਊਜ਼ੀਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਵਿੱਚ ਇਕ ਅੰਤਰਾਸ਼ਟਰੀ ਇੰਟਰਨਸ਼ਿਪ ਪ੍ਰਦਾਨ ਕਰਨ ਵਾਲੀ ਕੰਪਨੀ ਹੈ।