ਐਸ.ਏ.ਐਸ. ਨਗਰ 23 ਅਪ੍ਰੈਲ 2021 - ਸਰਕਾਰੀ ਸਕੂਲਾਂ ਦੀ ਦਾਖ਼ਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਮੋਟਰ ਗੱਡੀਆਂ ਲਈ ਰੰਗਦਾਰ ਸਟੀਕਰ ਜਾਰੀ ਗਏ ਸਨ। ਸਰਕਾਰੀ ਸਕੂਲਾਂ ਵਿੱਚ ਬਣਾਏ ਗਏ ਸਕੂਲ ਮੀਡੀਆ ਇੰਚਾਰਜਾਂ ਵੱਲੋਂ ਇਹਨਾਂ ਸਟੀਕਰਾਂ ਨੂੰ ਮੋਟਰ ਸਾਇਕਲਾਂ ਅਤੇ ਵੱਖ-ਵੱਖ ਮੋਟਰ ਗੱਡੀਆਂ 'ਤੇ ਲਗਾ ਕੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸਰਕਾਰੀ ਹਾਈ ਸਕੂਲ ਦੇ ਸਕੂਲ ਮੀਡੀਆ ਇੰਚਾਰਜ ਕੇਸਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਅਧਿਆਪਕ ਸਕੂਲ ਮੁਖੀ ਜਗਮੀਤ ਸਿੰਘ ਦੀ ਅਗਵਾਈ ਵਿੱਚ ਘਰ-ਘਰ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕਰ ਰਹੇ ਹਨ। ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦੇ ਰਹੇ ਹਨ।ਰੇਨੂੰ ਵਰਮਾ ਸਰਕਾਰੀ ਕੋ-ਐਜੂਕੇਸ਼ਨਲ ਸੀਨੀਅਰ ਸੈਕੰਡਰੀ ਸਕੂਲ ਐੱਨ.ਟੀ.ਸੀ. ਰਾਜਪੁਰਾ ਟਾਊਨ ਦੀ ਹਾਈ ਬ੍ਰਾਂਚ ਦੇ ਇੰਚਾਰਜ ਅਧਿਆਪਕ ਨੇ ਕਿਹਾ ਕਿ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਵਿੱਚ ਵਰਿੰਦਰਜੀਤ ਕੌਰ, ਜਸਵੀਰ ਕੌਰ, ਤਲਵਿੰਦਰ ਕੌਰ, ਰਿਪੂਜੀਤ ਕੌਰ, ਦੀਪਕ ਕੁਮਾਰ ਨੇ ਵੀ ਮੋਟਰ ਗੱਡੀਆਂ 'ਤੇ ਸਟੀਕਰ ਲਗਾ ਕੇ ਦਾਖ਼ਲਾ ਮੁਹਿੰਮ ਵਿੱਚ ਤੇਜ਼ੀ ਲਿਆਉਂਦੀ ਹੈ।
ਸਰਕਾਰੀ ਹਾਈ ਸਕੂਲ ਹਾਮਝੜੀ ਦੇ ਸਟੇਟ ਐਵਾਰਡੀ ਅਧਿਆਪਕ ਬੇਅੰਤ ਸਿੰਘ ਨੇ ਵੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਦਾਖ਼ਲਾ ਮੁਹਿੰਮ ਦੇ ਸਟੀਕਰ ਵੰਡੇ। ਵੱਖ-ਵੱਖ ਜ਼ਿਲਿ੍ਹਆਂ ਵਿੱਚ ਵੀ ਮੋਟਰ ਗੱਡiਆਂ 'ਤੇ ਸਟੀਕਰ ਲਾਉਣ ਦੀ ਮੁਹਿੰਮ ਜਾਰੀ ਹੈ ਤਾਂ ਜੋ ਘਰ-ਘਰ ਤੱਕ ਬੱਚਿਆਂ ਦੇ ਦਾਖ਼ਲੇ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਸੁਨੇਹਾ ਦਿੱਤਾ ਜਾ ਸਕੇ।