ਮਾਊਂਟ ਲਿਟਰਾ ਜੀ ਸਕੂਲ ਵਿੱਚ ਆਨਲਾਈਨ ਮਨਾਇਆ ਗਿਆ ਲੋਹੜੀ ਦਾ ਤਿਉਹਾਰ
ਦੀਪਕ ਗਰਗ
ਕੋਟਕਪੂਰਾ 13 ਜਨਵਰੀ 2022 - ਫਰੀਦਕੋਟ ਦੇ ਮਾਊਂਟ ਲਿਟਰਾ ਜੀ ਸਕੂਲ ਵਿਚ ਉੱਤਰੀ ਭਾਰਤ ਦਾ ਪ੍ਰਸਿੱਧ ਤਿਉਹਾਰ ਲੋਹੜੀ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਲੋਹੜੀ ਦੇ ਇਸ ਮੌਕੇ ਸਕੂਲ ਨੂੰ ਪੰਜਾਬੀ ਸੱਭਿਆਚਾਰ ਦੇ ਤਰੀਕੇ ਨਾਲ ਸਜਾਇਆ ਗਿਆ ਆਪਣੇ ਸਕੂਲ ਦੇ ਵਿਹੜੇ ਵਿਚ ਅੱਗ ਬਾਲ਼ ਲੋਹੜੀ ਦਾ ਸ਼ਗਨ ਕੀਤਾ ਗਿਆ ਜਿਸ ਵਿਚ ਸਕੂਲ ਦੇ ਚੇਅਰਮੈਨ ਇੰਜੀਨੀਅਰ ਸ੍ਰੀ ਚਮਨ ਲਾਲ ਗੁਲਾਟੀ ਜੀ ਪ੍ਰਿੰਸੀਪਲ ਸ੍ਰੀ ਯਸ਼ੂ ਧਿੰਗੜਾ ਜੀ ਅਤੇ ਸੈਕਟਰੀ ਸ਼੍ਰੀ ਪੰਕਜ ਗੁਲਾਟੀ ਜੀ ਅਤੇ ਸਮੂਹ ਸਟਾਫ ਨੇ ਤਿਲ ਖਿੱਲਾਂ ਸੁੱਟ ਕੇ ਲੋਹੜੀ ਮਨਾਈ ਅਤੇ ਸਭ ਨੂੰ ਮੂੰਗਫਲੀ ਅਤੇ ਰਿਓੜੀਆਂ ਵੰਡੀਆI
ਇਸ ਸ਼ੁਭ ਅਵਸਰ ਤੇ ਸਕੂਲੀ ਵਿਦਿਆਰਥੀਆਂ ਲਈ ਆਨਲਾਈਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫੈਮਿਲੀ ਫਰੇਮ, ਮੂੰਗਫਲੀ ਨਾਲ ਚਿੱਤਰ ਬਣਾਉਣ ਅਤੇ ਪੌਪਕਾਰਨ ਦੇ ਗਹਿਣੇ ਬਣਾਉਣ ਆਦਿ ਸ਼ਾਮਿਲ ਸਨ।ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਗੀਤ, ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤਾ ਗਿਆ ਅੰਤ ਵਿੱਚ ਸ੍ਰੀ ਗੁਲਾਟੀ ਜੀ ਅਤੇ ਵਾਈਸ ਪ੍ਰਿੰਸੀਪਲ ਸ੍ਰੀ ਯਸ਼ੂ ਧਿੰਗੜਾ ਜੀ ਨੇ ਬੱਚਿਆਂ ਨੂੰ ਲੋਹੜੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਇਹ ਸਾਰੇ ਤਿਉਹਾਰ ਸਾਡੇ ਜੀਵਨ ਵਿਚ ਨਵਾਂ ਜੋਸ਼ ਅਤੇ ਉਲਾਰ ਪੈਦਾ ਕਰਦੇ ਹਨ ਅਤੇ ਨਾਲ ਹੀ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਦੇ ਹਨ ਸੋ ਸਾਨੂੰ ਤਿਓਹਾਰ ਮਿਲਕੇ ਪਿਆਰ ਨਾਲ ਮਨਾਉਣੇ ਚਾਹੀਦੇ ਹਨI ਸ਼੍ਰੀ ਚਮਨ ਲਾਲ ਗੁਲਾਟੀ ਜੀ ਨੇ ਆਨਲਾਇਨ ਸਾਰੇ ਮਾਪਿਆਂ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਦਿੱਤੀI