ਸੀ ਜੀ ਸੀ ਝੰਜੇੜੀ ਕੈਂਪਸ ਦਾ ਕੈਨੇਡੀਅਨ ਕੰਪਨੀ ਅਪਲਾਈ ਬੋਰਡ ਨਾਲ ਕਰਾਰ
- ਸੀ ਜੀ ਸੀ ਝੰਜੇੜੀ ਕੈਂਪਸ ਦੇ ਵਿਦਿਆਰਥੀ ਕੈਨੇਡਾ,ਅਮਰੀਕਾ,ਅਸਟ੍ਰੇਲੀਆ,ਯੂਰਪ ਸਮੇਤ ਵੱਖ ਵੱਖ ਦੇਸ਼ਾਂ ਦੀਆਂ ਪੰਦਰਾਂ ਸੋ ਤੋਂ ਵੀ ਜ਼ਿਆਦਾ ਯੂਨੀਵਰਸਿਟੀਆਂ ਵਿਚ ਹਾਸਲ ਕਰ ਸਕਣਗੇ ਸਿੱਖਿਆ
ਮੋਹਾਲੀ, 12 ਨਵੰਬਰ 2022 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਬਿਹਤਰੀਨ ਸਿੱਖਿਆਂ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਉੱਚ ਸਿੱਖਿਆਂ ਹਾਸਿਲ ਕਰਨ ਇੱਛਾ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਝੰਜੇੜੀ ਕੈਂਪਸ ਵੱਲੋਂ ਸਮੇਂ ਸਮੇਂ ਤੇ ਵਿਦਿਆਰਥੀਆਂ ਦੇ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਸਿੱਖਿਆਂ ਹਾਸਿਲ ਕਰਨ ਅਤੇ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਪ੍ਰੈਕਟੀਕਲ ਜਾਣਕਾਰੀ ਹਾਸਿਲ ਕਰਨ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਐਮ ੳ ਯੂ ਸਾਇਨ ਕੀਤੇ ਜਾਂਦੇ ਹਨ। ਇਸੇ ਲਈ ਸਹਿਤ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਅਪਲਾਈ ਬੋਰਡ ਨਾਮਕ ਕੈਨੇਡੀਅਨ ਕੰਪਨੀ ਨਾਲ ਇਕ ਸਮਝੌਤਾ ਕੀਤਾ ਗਿਆ ਹੈ। ਇਸ ਕਰਾਰ ਤਹਿਤ ਵਿਦਿਆਰਥੀਆਂ ਨੂੰ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਹੀ ਅੰਤਰ ਰਾਸ਼ਟਰੀ ਸਿੱਖਿਆਂ ਹਾਸਿਲ ਕਰਨ ਦੇ ਮੌਕੇ ਪ੍ਰਦਾਨ ਹੋਣਗੇ। ਇਹ ਸਮਝੌਤਾ ਸੀ ਜੀ ਸੀ ਦੇ ਐਸੋਸੀਏਟ ਡਾਇਰੈਕਟਰ ਮਾਰਕੀਟਿੰਗ ਸਾਹਿਲ ਕਪੂਰ ਅਤੇ ਅਪਲਾਈ ਬੋਰਡ ਕੰਪਨੀ ਦੇ ਪੈਨ ਇੰਡੀਆ ਮੈਨੇਜਰ ਪ੍ਰਾਜ਼ਲ ਵੱਲੋਂ ਕੀਤਾ ਗਿਆ।
ਅਪਲਾਈ ਦੇ ਮੈਨੇਜਰ ਪ੍ਰਾਜ਼ਲ ਅਨੁਸਾਰ ਅਪਲਾਈ ਬੋਰਡ ਕੰਪਨੀ ਦੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਫਰਾਂਸ ਆਦਿ ਵਿਚ 1500 ਤੋਂ ਵੀ ਜ਼ਿਆਦਾ ਕੰਪਨੀਆਂ ਨਾਲ ਸਿੱਧਾ ਸਬੰਧ ਹੈ। ਇਸ ਸਹਿਯੋਗ ਨਾਲ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਨੂੰ ਅੰਸ਼ਕ ਸਕਾਲਰਸ਼ਿਪ ਦੇ ਨਾਲ ਵੱਖ ਵੱਖ ਦੇਸ਼ਾਂ ਵਿਚ ਵਿਚ ਮਾਸਟਰ ਡਿਗਰੀ ਪ੍ਰੋਗਰਾਮ ਲਈ ਚੁਣੇ ਜਾਣ ਦੇ ਮੌਕੇ ਮਿਲਣਗੇ। ਸੀ ਜੀ ਸੀ ਦੇ ਅਸਿਸਟੈਂਟ ਡਾਇਰੈਕਟਰ ਮਾਰਕੀਟਿੰਗ ਸਾਹਿਲ ਕਪੂਰ ਅਨੁਸਾਰ ਜਿਨ੍ਹਾਂ ਵਿਦਿਆਰਥੀਆਂ ਦੀ ਇੱਛਾ ਆਪਣੀ ਡਿਗਰੀਆਂ ਨੂੰ ਅਪਗ੍ਰੇਡ ਕਰਦੇ ਹੋਏ ਦੂਜੇ ਦੇਸ਼ਾਂ ਜਾ ਕੇ ਸਿੱਖਿਆਂ ਹਾਸਿਲ ਕਰਨਾ ਹੈ। ਇਸ ਪ੍ਰੋਗਰਾਮ ਉਨ੍ਹਾਂ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ। ਇਸ ਦੇ ਇਲਾਵਾ ਝੰਜੇੜੀ ਕੈਂਪਸ ਵੱਲੋਂ ਹੁਣੇ ਹੁਣੇ ਵਿਦਿਆਰਥੀਆਂ ਦੀ ਸਿਖਲਾਈ ਲਈ ਫੋਰਟਿਸ ਹਸਪਤਾਲ, ਮੋਹਾਲੀ ਕੈਪਸਨਜ਼, ਆਈ ਵੀ ਵੀ ਵਾਈ ਹਸਪਤਾਲ, 94.3 ਰੈੱਡ ਐਫ ਐਮ ਸਮੇਤ ਕਈ ਨਾਮੀ ਸੰਸਥਾਵਾਂ ਨਾਲ ਸਮਝੌਤੇ ਕੀਤੇ ਗਏ ਹਨ।
ਸੀ ਜੀ ਸੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕੈਂਪਸ ਇਕ ਵਿਦਿਆਰਥੀ ਕੇਂਦਰਿਤ ਵਿੱਦਿਅਕ ਸੰਸਥਾ ਹੈ ਜਿੱਥੇ ਹਰ ਵਿਦਿਆਰਥੀ ਨੂੰ ਅਕੈਡਮਿਕ ਸਿੱਖਿਆਂ ਦੇਣ ਦੇ ਨਾਲ ਨਾਲ ਪ੍ਰੈਕਟੀਕਲ ਸਿੱਖਿਆਂ ਅਤੇ ਉਸ ਦੀ ਆਉਣ ਵਾਲੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਵੀ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆਂ ਕਿ ਕੈਨੇਡਾ, ਇੰਗਲੈਂਡ, ਫਰਾਂਸ, ਆਸਟ੍ਰੇਲੀਆ ਸਮੇਤ ਹੋਰ ਕਈ ਯੂਰਪੀਅਨ ਯੂਨੀਵਰਸਿਟੀਆਂ ਨਾਲ ਵਿਦਿਆਰਥੀਆਂ ਦੇ ਉਚੇਰੀ ਸਿੱਖਿਆਂ ਅਤੇ ਟਰੇਨਿੰਗ ਲਈ ਸਮਝੌਤੇ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਤਾਂ ਕਿ ਉਨ੍ਹਾਂ ਦੇ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਦੀ ਤਰੱਕੀ ਹਾਸਿਲ ਕਰ ਸਕਣ।