ਐਲਨ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਜੇਈਈ ਮੇਨ ਪ੍ਰੀਖਿਆ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
- ਐਲਨ ਕਰੀਅਰ ਇੰਸਟੀਚਿਊਟ ਦੇ 4 ਵਿਦਿਆਰਥੀ ਟੌਪ 100 ਵਿੱਚ, ਸਾਰਥ ਸਿੰਗਲਾ ਏਆਈਆਰ 41 ਪ੍ਰਾਪਤ ਕਰਕੇ ਚੰਡੀਗੜ੍ਹ ਟੌਪਰ ਬਣੇ ਅਤੇ ਵਾਸੂ ਸਿੰਗਲਾ ਨੇ ਏਆਈਆਰ 46, ਸੌਮਿਆ ਬਾਂਸਲ ਨੇ ਏਆਈਆਰ 73, ਸੌਮਿਲ ਬਾਂਸਲ ਨੇ ਏਆਈਆਰ 90 ਪ੍ਰਾਪਤ ਕੀਤਾ
- ਚੋਟੀ ਦੇ 1000 ਏਆਈਆਰ ਵਿੱਚ 21 ਵਿਦਿਆਰਥੀ
ਚੰਡੀਗੜ੍ਹ, 8 ਅਗਸਤ, 2022: ਐਲਨ ਚੰਡੀਗੜ੍ਹ ਦੇ ਵਿਦਿਆਰਥੀ ਸਾਰਥ ਸਿੰਗਲਾ ਨੇ ਜੇਈਈ ਮੇਨ 2022 ਵਿੱਚ 99.9984363 ਪ੍ਰਤੀਸ਼ਤ ਅੰਕਾਂ ਨਾਲ ਏਆਈਆਰ 41 ਦੇ ਨਾਲ ਚੰਡੀਗੜ੍ਹ ਟੌਪਰ ਬਣ ਕੇ ਇੰਸਚੀਚਿਊਟ ਦੇ ਗੌਰਵਮਈ ਇਤਿਹਾਸ ਨੂੰ ਮੁੜ ਦੁਹਰਾਇਆ ਹੈ। ਐਲਨ ਟਰਾਈਸਿਟੀ ਦੇ ਹੋਰ ਵਿਦਿਆਰਥੀ ਵਾਸੂ ਸਿੰਗਲਾ ਨੇ 99.9984317 ਪਰਸੈਂਟਾਈਲ ਨਾਲ ਏਆਈਆਰ 46, ਸੌਮਿਆ ਬਾਂਸਲ ਨੇ 99.99645385 ਪਰਸੈਂਟਾਈਲ ਸਕੋਰ ਨਾਲ ਏਆਈਆਰ 73 ਅਤੇ ਸੌਮਿਲ ਬਾਂਸਲ ਨੇ 99.9948274 ਪਰਸੈਂਟਾਈਲ ਸਕੋਰ ਨਾਲ ਏਆਈਆਰ 90 ਪ੍ਰਾਪਤ ਕੀਤਾ। ਅਹਾਨਾ ਜੈਨ ਨੇ ਏਆਈਆਰ 331 ਪ੍ਰਾਪਤ ਕੀਤਾ ਅਤੇ ਹਰਿਆਣਾ ਦੀਆਂ ਲੜਕੀਆਂ ਦੀ ਟੌਪਰ ਬਣੀ, ਵਿਹਾ ਸਿੰਗਲਾ ਨੇ ਏਆਈਆਰ 754 ਪ੍ਰਾਪਤ ਕੀਤਾ ਅਤੇ ਚੰਡੀਗੜ੍ਹ ਦੀਆਂ ਲੜਕੀਆਂ ਦੀ ਟੌਪਰ ਬਣੀ।
ਹੁਣ ਤੱਕ ਇਕੱਠੇ ਕੀਤੇ ਨਤੀਜੇ ਅਨੁਸਾਰ ਐਲਨ ਇੰਸਚੀਚਿਊਟ ਦੇ 4 ਵਿਦਿਆਰਥੀ ਟੌਪ 100 ਏਆਈਆਰ ਦੇ ਵਿੱਚ ਹਨ, 21 ਵਿਦਿਆਰਥੀ ਟੌਪ 1000 ਏਆਈਆਰ ਦੇ ਵਿੱਚ ਹਨ ਅਤੇ 62 ਵਿਦਿਆਰਥੀ ਐਲਨ ਟਰਾਈਸਿਟੀ ਕੈਂਪਸ ਤੋਂ 5000 ਏਆਈਆਰ ਦੇ ਵਿੱਚ ਹਨ।
ਸਾਰਥ ਸਿੰਗਲਾ ਨੇ ਜੇਈਈ ਮੇਨ 2022 ਵਿੱਚ 99.984363 ਦੇ ਪ੍ਰਤੀਸ਼ਤ ਸਕੋਰ ਨਾਲ ਏਆਈਆਰ 41 ਪ੍ਰਾਪਤ ਕੀਤਾ ਅਤੇ ਚੰਡੀਗੜ੍ਹ ਟੌਪਰ ਬਣੇ ਹਨ। ਸਾਰਥ ਸਿੰਗਲਾ ਕੇਵੀਪੀਵਾਈ ਸਕਾਲਰ ਵੀ ਹੈ। ਉਹ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-32 ਸੀ, ਚੰਡੀਗੜ੍ਹ ਤੋਂ ਹੈ। ਉਸਦੇ ਪਿਤਾ ਸ਼੍ਰੀ ਸੰਜੀਵ ਸਿੰਗਲਾ ਪੇਸ਼ੇ ਤੋਂ ਇੱਕ ਵਕੀਲ ਹਨ ਅਤੇ ਮਾਤਾ ਸ਼੍ਰੀਮਤੀ ਦੀਪਿਕਾ ਸਿੰਗਲਾ ਇੱਕ ਘਰੇਲੂ ਔਰਤ ਹੈ।
ਵਾਸੂ ਸਿੰਗਲਾ ਨੇ ਜੇਈਈ ਮੇਨ 2022 ਵਿੱਚ 99.984317 ਦੇ ਪ੍ਰਤੀਸ਼ਤ ਸਕੋਰ ਨਾਲ ਏਆਈਆਰ 46 ਪ੍ਰਾਪਤ ਕੀਤਾ। ਉਹ ਕੇਵੀਪੀਵਾਈ ਸਕੌਲਰ ਵੀ ਹੈ। ਉਸਨੇ ਐਨਐਸਈਏ ਅਤੇ ਐਨਐਸਈਏ (ਰਸਾਇਣ ਅਤੇ ਖਗੋਲ ਵਿਗਿਆਨ) ਅਤੇ ਆਈਪੀਐਚਓ (ਭੌਤਿਕ ਵਿਗਿਆਨ ਓਲੰਪੀਆਡ) ਦੀ ਯੋਗਤਾ ਵੀ ਪ੍ਰਾਪਤ ਕੀਤੀ ਹੈ। ਉਹ ਸ਼੍ਰੀ ਗੁਰੂ ਹਰਕ੍ਰਿਸ਼ਨ ਮਾਡਲ ਸਕੂਲ, ਸੈਕਟਰ-38, ਚੰਡੀਗੜ੍ਹ ਤੋਂ ਹੈ। ਉਸਦੇ ਪਿਤਾ ਸ਼੍ਰੀ ਨੀਤੂ ਕੁਮਾਰ ਸਿੰਗਲਾ ਪੰਚਕੂਲਾ ਬੀਐਚਈਐਲ ਵਿੱਚ ਏਜੀਐਮ, ਅਤੇ ਮਾਤਾ ਸ਼੍ਰੀਮਤੀ ਰੀਨਾ ਸਿੰਗਲਾ ਇੱਕ ਘਰੇਲੂ ਔਰਤ ਹੈ।
ਸੌਮਿਆ ਬੰਸਲ ਅਤੇ ਸੌਮਿਲ ਬਾਂਸਲ ਦੋਨੋਂ ਜੁੜਵਾ ਭਰਾ ਹਨ। ੍ਹ ਸੌਮਿਆ ਬਾਂਸਲ ਨੇ 99.99645385 ਪ੍ਰਤੀਸ਼ਤ ਸਕੋਰ ਨਾਲ ਏਆਈਆਰ 73 ਪ੍ਰਾਪਤ ਕੀਤਾ ਹੈ ਅਤੇ ਸੌਮਿਲ ਬਾਂਸਲ ਨੇ 99.9948274 ਪ੍ਰਤੀਸ਼ਤ ਸਕੋਰ ਨਾਲ ਏਆਈਆਰ 90 ਪ੍ਰਾਪਤ ਕੀਤਾ ਹੈ। ਦੋਵੇਂ ਸਰਕਾਰੀ ਮਾਡਲ ਸਕੂਲ ਮਨੀਮਾਜਰਾ (ਚੰਡੀਗੜ੍ਹ) ਦੇ ਤੋ ਹਨ। ਉਨ੍ਹਾਂ ਦੇ ਪਿਤਾ ਸ਼੍ਰੀ ਮਨੀਸ਼ ਬਾਂਸਲ ਇੱਕ ਵਪਾਰੀ ਹਨ ਅਤੇ ਮਾਤਾ ਸ਼੍ਰੀਮਤੀ ਪੂਜਾ ਬਾਂਸਲ ਇੱਕ ਘਰੇਲੂ ਔਰਤ ਹੈ।
ਐਲਨ ਚੰਡੀਗੜ੍ਹ ਜੋ ਉੱਤਰੀ ਖੇਤਰ ਵਿੱਚੋਂ ਸਾਲ ਦਰ ਸਾਲ ਵਧੀਆ ਨਤੀਜੇ ਦੇ ਰਿਹਾ ਹੈ। ਐਲਨ ਚੰਡੀਗੜ੍ਹ ਇਕਲੌਤਾ ਇੰਸਟੀਚਿਊਟ ਹੈ ਜਿਸ ਨੇ ਇਸ ਖੇਤਰ ਵਿਚ ਕਿਸੇ ਇੱਕ ਸੰਸਥਾ ਤੋਂ ਜੇਈਈ ਮੇਨ 2022 ਵਿਚ ਸਭ ਤੋਂ ਵੱਧ ਬੱਚਿਆਂ ਦੀ ਸਿਲੈਕਸ਼ਨ ਕੀਤੀ ਹੈ।
ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਅਤੇ ਵਿੱਦਿਅਕ ਟੀਮ ਨਾਲ ਨਤੀਜਿਆਂ ਦਾ ਜਸ਼ਨ ਮਨਾਉਂਦੇ ਹੋਏ ਕੇਕ ਕੱਟ ਕੇ ਨਤੀਜਿਆਂ ਦੀ ਖੁਸ਼ੀ ਮਨਾਈ।
ਸ੍ਰੀ ਸਦਾਨੰਦ ਵਾਨੀ, ਸੈਂਟਰ ਹੈਡੱ ਐਲਨ ਟਰਾਈਸਿਟੀ ਨੇ ਐਲਨ ਨੂੰ ਸਿਖਰ ’ਤੇ ਵਧਦੇ ਵੇਖਣ ਦੇ ਸਮੂਹਿਕ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਆਪਣੀ ਅਕਾਦਮਿਕ ਟੀਮ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।