ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਰਾਜ ਪੱਧਰੀ ਬੀ.ਐੱਡ ਕਾਮਨ ਐਂਟਰੈਂਸ ਟੈਸਟ ਦੇ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ 08 ਅਗਸਤ 2022 - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਰਾਜ ਵਿੱਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਕਾਲਜਾਂ ਵਿੱਚ ਦਾਖਲੇ ਲਈ ਰਾਜ ਪੱਧਰੀ ਬੀ.ਐੱਡ ਕਾਮਨ ਐਂਟਰੈਂਸ ਟੈਸਟ ਦਾ ਨਤੀਜਾ ਐਲਾਨ ਦਿੱਤਾ ਹੈ। ਕਾਮਨ ਐਂਟਰੈਂਸ ਟੈਸਟ ਵਿੱਚ ਕੁੱਲ 12981 ਉਮੀਦਵਾਰਾਂ ਵਿੱਚੋਂ 12911 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰਕੇ ਦਾਖਲਾ ਯੋਗਤਾ ਹਾਸਲ ਕੀਤੀ ਹੈ। ਕੁੱਲ 11 ਉਮੀਦਵਾਰਾਂ ਦੀ ਓ.ਐਮ.ਆਰ ਸ਼ੀਟ ‘ਚ ਕੁਝ ਮੁਸ਼ਕਿਲ ਹੋਣ ਕਾਰਨ ਨਤੀਜਾ ਘੋਸ਼ਿਤ ਨਹੀਂ ਕੀਤਾ ਜਾ ਸਕਿਆ। ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਬੀ.ਐੱਡ ਕਾਮਨ ਪ੍ਰਵੇਸ਼ ਪ੍ਰੀਖਿਆ ਅਤੇ ਕੇਂਦਰੀਕ੍ਰਿਤ ਕਾਉਂਸਲਿੰਗ ਦੀ ਸੂਚਨਾ ਅਨੁਸਾਰ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਯੋਗਤਾ ਦੇ ਅੰਕ 25% (150 ਵਿੱਚੋਂ 38 ਅੰਕ), ਅਤੇ ਐਸ.ਸੀ. ਲਈ ਅਤੇ ਐਸ.ਟੀ. ਵਰਗ ਦੇ ਉਮੀਦਵਾਰਾਂ ਲਈ 20% (150 ਵਿੱਚੋਂ 30 ਅੰਕ) ਸਨ। ਵਿਦਿਆਰਥੀ ਰੈਫਰੈਂਸ ਐਪਲੀਕੇਸ਼ਨ ਆਈਡੀ ਦੇ ਨਾਲ ਪੋਰਟਲ `ਤੇ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ।
ਕੁੱਲ 12981 ਉਮੀਦਵਾਰਾਂ ਵਿੱਚੋਂ 1850 ਪੁਰਸ਼ ਅਤੇ 11131 ਮਹਿਲਾ ਉਮੀਦਵਾਰ ਹਨ। ਕੁੱਲ 1850 ਪੁਰਸ਼ ਉਮੀਦਵਾਰਾਂ ਵਿੱਚੋਂ, 1847 ਪੁਰਸ਼ ਉਮੀਦਵਾਰਾਂ ਨੇ ਪ੍ਰੀਖਿਆ ਲਈ ਯੋਗਤਾ ਪੂਰੀ ਕੀਤੀ; ਅਤੇ ਕੁੱਲ 11131 ਮਹਿਲਾ ਉਮੀਦਵਾਰਾਂ ਵਿੱਚੋਂ 11064 ਮਹਿਲਾ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ।
ਨਾਹਾ ਭੱਟ (ਰੋਲ ਨੰਬਰ; 21982) ਨੇ 150 ਵਿੱਚੋਂ 127 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ `ਤੇ ਰਹੇ, ਏਕਤਾ ਝਾਅ (21980), ਜਸਲੀਨ ਕੌਰ (18477), ਗਾਰਗੀ ਮਿਸ਼ਰਾ (25650) ਅਤੇ ਅਰਸ਼ਦੀਪ ਧੁੰਨਾ (21417) 122, 121, 120, ਅਤੇ 119 ਕ੍ਰਮਵਾਰ ਅੰਕਾਂ ਨਾਲ ਟਾਪ ਪੰਜ ਉਮੀਦਵਾਰ ਐਲਾਨੇ ਗਏ ਹਨ। ਕੁਆਲੀਫਾਈਡ ਉਮੀਦਵਾਰਾਂ ਦੀ ਸਿਖਰਲੀ ਦਸ ਸੂਚੀ ਵਿੱਚ ਸਿਰਫ਼ ਇੱਕ ਪੁਰਸ਼ ਉਮੀਦਵਾਰ ਪ੍ਰਿੰਸ (12752) ਜੋ 150 ਵਿੱਚੋਂ 117 ਸਕੋਰ ਪ੍ਰਾਪਤ ਕਰਕੇ 9ਵੇਂ ਸਥਾਨ `ਤੇ ਹੈ।
ਕੋ-ਆਰਡੀਨੇਟਰ ਪ੍ਰੋ ਅਮਿਤ ਕੌਟਸ ਨੇ ਨਤੀਜਾ ਘੋਸ਼ਿਤ ਕਰਦੇ ਹੋਏ ਯੋਗ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ 11 ਉਮੀਦਵਾਰਾਂ ਨੂੰ ਬੇਨਤੀ ਕੀਤੀ ਜਿਨ੍ਹਾਂ ਦੇ ਨਤੀਜੇ ਅਜੇ ਨਹੀਂ ਨਿਕਲ ਸਕੇ ਹਨ, ਕਿ ਉਹ ਜਲਦ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਤਾਂ ਜੋ ਨਤੀਜੇ ਘੋਸ਼ਿਤ ਕੀਤੇ ਜਾ ਸਕਣ। ਇਸ ਤੋਂ ਇਲਾਵਾ, ਉਮੀਦਵਾਰਾਂ ਅਤੇ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬੀ.ਐੱਡ ਕੋਰਸ ਵਿਚ ਦਾਖਲੇ ਲਈ ਕੇਂਦਰੀਕ੍ਰਿਤ ਕਾਉਂਸਲਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਪ੍ਰਕਿਰਿਆ ਬਾਰੇ ਅਪਡੇਟਸ ਲਈ ਨਿਯਮਿਤ ਤੌਰ `ਤੇ ਦਾਖਲਾ ਸਾਈਟ http://punjabbedadmissions.org/ :ਚੈਕ ਕਰਦੇ ਰਹਿਣ।