ਮਾਊਂਟ ਲਿਟਰਾ ਜ਼ੀ ਸਕੂਲ ਵਿੱਚ ਧੂਮਧਾਮ ਨਾਲ ਮਨਾਈ ਗਈ ਜਨਮ ਅਸ਼ਟਮੀ
ਦੀਪਕ ਗਰਗ
ਕੋਟਕਪੂਰਾ / ਫਰੀਦਕੋਟ 18 ਅਗਸਤ 2022 - ਫਰੀਦਕੋਟ ਦੇ ਮਾਉੰਟ ਲਿਟਰਾ ਜ਼ੀ ਸਕੂਲ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਜਨਮ ਦਿਨ ਨੂੰ ਸਮਰਪਿਤ ਜਨਮਅਸ਼ਟਮੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਜਿਕਰਯੋਗ ਹੈ ਕਿ ਇਹ ਤਿਉਹਾਰ ਹਿੰਦੂ ਧਰਮਦਾ ਪ੍ਰਮੁੱਖ ਤਿਉਹਾਰ ਹੈ।ਇਸ ਮੌਕੇ ਸਕੂਲ ਨੂੰ ਰੰਗ- ਬਿਰੰਗੇ ਫੁੱਲਾਂ ਅਤੇ ਲੜੀਆਂ ਨਾਲ ਸੁੰਦਰ ਢੰਗ ਨਾਲਸਜਾਇਆ ਗਿਆ I ਵਿਦਿਆਰਥੀਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਸੰਬੰਧੀ ਵੀਡੀਓ ਦਿਖਾਈ ਗਈ।
ਇਸ ਤੋਂ ਇਲਾਵਾ ਕਿੰਡਰ ਗਾਰਟਨ ਦੇ ਵਿਦਿਆਰਥੀਆਂ ਲਈ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨੰਨੇ-ਮੁੰਨੇ ਵਿਦਿਆਰਥੀ ਸ਼੍ਰੀ ਕ੍ਰਿਸ਼ਨ, ਰਾਧਾ ਅਤੇ ਸੁਦਾਮੇ ਦੇ ਰੂਪ ਵਿੱਚ ਤਿਆਰ ਹੋਏ ਇਸ ਤੋਂ ਇਲਾਵਾ ਸੀਨੀਅਰਵਿਦਿਆਰਥੀਆਂ ਦੁਆਰਾ ਸ਼੍ਰੀ ਕ੍ਰਿਸ਼ਨ ਜੀ ਦੀਆਂ ਸੁੰਦਰ ਪੇਂਟਿੰਗ ਵੀ ਬਣਾਈਆਂ ਗਈਆਂ ਅਤੇ ਇਸ ਖ਼ਾਸਮੋਕੇ ਵਿਦਿਆਰਥੀਆਂ ਵਲੋਂ ਮਟਕੀ ਤੋੜਨ ਦੀ ਰਸਮ ਵੀ ਕੀਤੀ ਗਈ ਅਤੇ ਬਾਲ ਗੋਪਾਲ ਜੀ ਨੂੰ ਝੂਲਾ ਵੀ ਝੂਲਾਇਆ ਗਿਆI
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਸਿਖਿਆਵਾਂ ਬਾਰੇ ਜਾਣਕਾਰੀਦਿੱਤੀ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਕਰਮ ਕਰਨਾ ਚਾਹੀਦਾ ਹੈ, ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ। ਸ਼੍ਰੀ ਗੁਲਾਟੀ ਜੀ ਅਤੇ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਤਿਉਹਾਰ ਦੀ ਹਾਰਦਿਕ ਵਧਾਈ ਦਿੱਤੀ।