ਟੈਲੇਂਟ ਹੰਟ ਪ੍ਰੋਗਰਾਮ ਦੌਰਾਨ ਹੋਏ ਵਿਦਿਆਰਥੀਆਂ ਨੇ ਪੇਸ਼ ਕੀਤੀਆਂ ਪੇਸ਼ਕਾਰੀਆਂ
ਰੋਹਿਤ ਗੁਪਤਾ
ਗੁਰਦਾਸਪੁਰ 22 ਸਤੰਬਰ 2022 - ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਵਿਖੇ ਪਿ੍ਰੰਸੀਪਲ ਪੋ੍. ਪ੍ਰਦੀਪ ਕੌਰ ਦੀ ਰਹਿਨੁਮਾਈ ਹੇਠ ਟੇਲੰਟ ਹੰਟ ਪੋ੍ਗਰਾਮ ਕਰਵਾਇਆ ਗਿਆ, ਜਿਸ ਵਿਚ ਬੀਏ, ਬੀਐੱਸਸੀ, ਬੀਕਾਮ, ਡੀਸੀਏ, ਕਾਸਮੈਟੋਲੋਜੀ ਅਤੇ ਫੈਸ਼ਨ ਡਿਜ਼ਾਇਨਿੰਗ ਆਦਿ ਕਲਾਸਾਂ ਦੀਆਂ ਪਹਿਲੇ ਭਾਗ ਦੀਆਂ ਵਿਦਿਆਰਥੀਆਂ ਨੇ ਆਪਣੇ ਹੁੱਨਰ ਦਾ ਪ੍ਰਦਰਸ਼ਨ ਕੀਤਾ।
ਪੋ੍ਗਰਾਮ ਦੌਰਾਨ ਵਿਦਿਆਰਥੀਆਂ ਨੇ ਲੋਕ ਗੀਤ, ਵਾਰ, ਕਵਿਤਾ, ਭਾਸ਼ਣ ਤੇ ਲੋਕ ਨਾਚ ਗਿੱਧਾ ਦੀ ਪੇਸ਼ਕਾਰੀ ਕੀਤੀ ਅਤੇ ਇਨ੍ਹਾਂ ਪੇਸ਼ਕਾਰੀਆਂ ਨੂੰ ਜੱਜ ਕਰਨ ਲਈ ਜਿਊਣਾ ਮੋੜ ਫੇਮ ਮਿਸਟਰ ਇਬਰਾਹੀਮ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਵਿਦਿਆਰਥਣਾਂ ਨੇ ਬਹੁਤ ਹੀ ਜੋਸ਼ ਭਰਪੂਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਿ੍ਰੰਸੀਪਲ ਪ੍ਰਦੀਪ ਕੌਰ ਨੇ ਕਿਹਾ ਕਿ ਉਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਬੱਚੇ ਪੜਾਈ ਦੇ ਨਾਲ-ਨਾਲ ਹੋਰ ਪ੍ਰਤਿਭਾਵਾਂ ਵਿਚ ਵੀ ਆਪਣਾ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਉਨਾਂ ਸਾਰੇ ਬੱਚਿਆਂ ਦੀ ਸਰਾਹਨਾ ਕਰਦਿਆਂ ਕੁਝ ਗੁਰ ਵੀ ਬੱਚਿਆਂ ਨੂੰ ਦੱਸੇ ਅਤੇ ਮਿਸਟਰ ਇਬਰਾਈਮ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਇਸ ਪੋ੍ਗਰਾਮ ਦਾ ਸਮਾਰੋਹ ਕਰਨ ਵਾਲੀ ਟੀਮ ਦੀ ਪਿੰ੍ਸੀਪਲ ਨੇ ਸ਼ਲਾਘਾ ਕੀਤੀ। ਇਸ ਦੌਰਾਨ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।