ਸੈਂਟਰ ਪੱਧਰੀ ਖੇਡਾਂ ’ਚ ਜੇਤੂ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਮਨਜੀਤ ਸਿੰਘ ਢੱਲਾ
ਜੈਤੋ, 24 ਸਤੰਬਰ 2022 - ਸੈਂਟਰ ਪੱਧਰੀ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰੰਬਰ 3 ਜੈਤੋ ਦੇ ਵਿਦਿਆਰਥੀਆਂ ਦਾ ਅੱਜ ਸਕੂਲ ਦੇ ਸਮੂਹ ਸਟਾਫ ਵੱਲੋਂ ਹੌਸਲਾਂ ਅਫ਼ਜਾਈ ਕਰਦਿਆਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਦੇ ਮੁੱਖ ਆਧਿਆਪਕ ਜਸਵਿੰਦਰ ਸਿੰਘ ਬਰਾੜ, ਖੇਡ ਇੰਚਾਰਜ਼ ਹੇਮਰਾਜ, ਮੈਡਮ ਹਰਜੀਤ ਕੌਰ, ਮੈਡਮ ਰਜਨਦੀਪ ਕੌਰ, ਮੈਡਮ ਸਟੈਲਾ, ਸਿੱਖਿਆ ਪਰੋਵਾਈਡਰ ਲਖਵਿੰਦਰ ਕੌਰ , ਏ .ਆਈ.ਈ ਵਲੰਟੀਅਰ ਗਗਨਦੀਪ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਖੇਡਾਂ ਵਿਚ ਹਿੱਸਾ ਲੈਦਿਆ ਪੁਜੀਸ਼ਨਾਂ ਹਾਸਿਲ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਉਹਨਾਂ ਦੱਸਿਆਂ ਕਿ ਕਬੱਡੀ ਵਿਚ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅਤੇ ਲੜਕਿਆਂ ਨੇ ਕਬੱਡੀ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿਚ ਲੜਕੀ ਅੰਸ਼ਦੀਪ ਨੇ ਪਹਿਲਾ ਸਥਾਨ ਹਾਸਿਲ ਕੀਤਾ। 400 ਮੀਟਰ ਦੌੜ ਵਿਚ ਲਵਿਸ਼ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਮਨਜੋਤ ਕੌਰ ਨੇ 600 ਮੀਟਰ ਦੌੜ ਵਿਚ ਪਹਿਲਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੌੜ ਵਿਚ ਲਵਿਸ਼ ਕੁਮਾਰ ਨੇ ਪਹਿਲਾ ਅਤੇ ਕੇਸ਼ਵ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰਿਲੇਅ ਦੌੜ ਵਿਚ ਲੜਕੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮੂਹ ਸਟਾਫ਼ ਵੱਲੋਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।