ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਵਿਦਿਆਰਥੀਆਂ ਦਾ ਸਵਾਗਤੀ ਸਮਾਗਮ ਕਰਵਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 5 ਅਕਤੂਬਰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਕਾਲਜ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੀ ਆਮਦ ਮੌਕੇ ਇਕ ਸਵਾਗਤੀ ਸਮਾਰੋਹ ਕਰਵਾਇਆ ਗਿਆ। ਕਾਲਜ ਦੀ ਐੱਸ,ਆਰ,ਸੀ ਕਮੇਟੀ ਦੇ ਪ੍ਰਧਾਨ ਸ੍ਰੀ ਸ਼ਿਵਰਾਜਨ ਪੁਰੀ ਅਤੇ ਜਨਰਲ ਸਕੱਤਰ ਰੇਖਾ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਪ੍ਰਿੰਸੀਪਲ ਸ੍ਰੀ ਆਰ.ਕੇ ਚੋਪੜਾ, ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ, ਵਿਭਾਗੀ ਮੁਖੀ ਨਵੀਨ ਅਟਵਾਲ, ਅਮਰਦੀਪ ਕੌਰ, ਵਿਜੇ ਮਿਨਹਾਸ, ਸਨਿਮਰਜੀਤ ਕੌਰ, ਐੱਸ.ਆਰ.ਸੀ ਪ੍ਰਧਾਨ ਸ਼ਿਵਰਾਜਨ ਪੁਰੀ, ਸੈਕਟਰੀ ਰੇਖਾ, ਟੀ.ਪੀ.ਓ ਜਸਬੀਰ ਸਿੰਘ, ਮਧੂ ਗੁਪਤਾ, ਐਨ.ਐਸ.ਐਸ ਦੀ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ, ਸਚਿਨ ਅਟਵਾਲ, ਰਜਨੀਤ ਕੌਰ ਮੱਲ੍ਹੀ, ਨਰਿੰਦਰ ਕੁਮਾਰ ਆਦਿ ਸਟਾਫ ਦੇ ਨਾਲ ਵੱਡੀ ਤਦਾਦ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਆਰ.ਕੇ ਚੋਪੜਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਾਲਜ ਵਿਚ ਪੜ੍ਹਾਈ ਖੇਡਾਂ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਕਰਨ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ. ਬਲਵਿੰਦਰ ਸਿੰਘ ਅਤੇ ਐਸ.ਆਰ.ਸੀ ਪ੍ਰਧਾਨ ਸ਼ਿਵਰਾਜਨ ਪੁਰੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਸੁਚਾਰੂ ਗਤੀਆਂ ਗਤੀਵਿਧੀਆਂ ਵਿਚ ਵਧ ਚਡ਼੍ਹ ਕੇ ਹਿੱਸਾ ਲੈਣ ਦਾ ਸੱਦਾ ਦੇਂਦਿਆਂ ਕਿਹਾ ਕਿ ਇਸ ਮਹੀਨੇ ਹੋ ਰਹੇ ਰਾਜ ਪੱਧਰੀ ਯੂਥ ਫੈਸਟੀਵਲ ਵਿੱਚ ਉਹ ਆਪਣੇ ਹੁਨਰ ਦਾ ਪ੍ਰਗਟਾਵਾ ਕਰਨ। ਇਸ ਮੌਕੇ ਜਿੱਥੇ ਉਪਰੋਤਕ ਸ਼ਖ਼ਸੀਅਤਾਂ ਨੇ ਵੀ ਆਪਣੇ ਵਿਚਾਰ ਰੱਖੇ ਉਥੇ ਵਿਦਿਆਰਥੀ ਅਨਮੋਲ ਸ਼ਰਮਾ, ਕੋਮਲਪ੍ਰੀਤ ਕੌਰ ਅਤੇ ਰਜਨੀ ਨੇ ਗੀਤ ਪੇਸ਼ ਕੀਤੇ।