ਪੂਰੇ ਭਾਰਤ ਵਿੱਚੋਂ ਪੰਜਾਬੀ ਵਿਸ਼ੇ 'ਚ ਟਾਪ ਕਰਨ ਵਾਲੀ ਲੜਕੀ ਨੂੰ 26 ਜਨਵਰੀ ਨੂੰ ਸਨਮਾਨਤ ਕਰਨਗੇ ਭਗਵੰਤ ਮਾਨ
- ਘਰ ਦੇ ਮਾਲੀ ਹਲਾਤ ਨਾ ਠੀਕ ਹੋਣ ਕਾਰਨ ਟਿਊਸ਼ਨਾਂ ਪੜ੍ਹਾ ਕੇ ਕਰ ਰਹੀ ਹੈ ਐਲ ਐਲ ਬੀ
- ਡਿੱਗਣ ਕਿਨਾਰੇ ਘਰ ਵਿਚ ਰਹਿਣ ਲਈ ਮਜਬੂਰ ਹੈ ਟੋਪਰ ਸੀਮਾ ਗਰਗ
- ਪੰਜਾਬ ਸਰਕਾਰ ਤੋਂ ਕੀਤੀ ਸਕਾਲਰਸ਼ਿਪ ਦੀ ਮੰਗ ਤਾਂ ਜੋ ਕਾਨੂੰਨ ਦੀ ਪੜ੍ਹਾਈ ਪੂਰੀ ਕਰ ਬਣ ਸਕੇ ਜੱਜ
ਬਠਿੰਡਾ, 24 ਜਨਵਰੀ 2023 - ਬਠਿੰਡਾ ਦੇ ਹਲਕਾ ਮੌੜ ਮੰਡੀ ਦੇ ਪਿੰਡ ਘੁੰਮਣ ਕਲਾਂ ਦੀ ਰਹਿਣ ਵਾਲੀ ਸੀਮਾ ਗਰਗ ਨੂੰ 26 ਜਨਵਰੀ ਦੇ ਸ਼ੁਭ ਦਿਹਾੜੇ ਤੇ ਬਠਿੰਡਾ ਵਿਖੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਤ ਕੀਤਾ ਜਾਣਾ ਹੈ ਕਿਉਂਕਿ ਸੀਮਾ ਗਰਗ ਵੱਲੋਂ ਪੂਰੇ ਭਾਰਤ ਵਿੱਚ 12 ਕਲਾਸ 'ਚ ਪੰਜਾਬੀ ਵਿਸ਼ੇ ਵਿਚ ਟਾਪ ਕੀਤਾ ਹੈ।
ਪਿੰਡ ਘੁੰਮਣ ਕਲਾਂ ਵਿਚ ਖਸਤਾਹਾਲ ਘਰ ਵਿੱਚ ਆਪਣੇ ਦੋ ਭੈਣ ਭਰਾਵਾਂ ਅਤੇ ਮਾਤਾ-ਪਿਤਾ ਨਾਲ ਰਹਿ ਰਹੀ ਸੀ ਸੀਮਾ ਗਰਗ ਨੇ ਦੱਸਿਆ ਕਿ ਉਹ ਕਲਾਸ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਲਈ ਫਰੀਦਕੋਟ ਵਿਖੇ ਬਾਬਾ ਫਰੀਦ ਲਾਅ ਕਾਲਜ ਵਿੱਚ ਦਾਖਲਾ ਲਿਆ ਹੈ, ਪਰ ਘਰ ਦੇ ਮਾਲੀ ਹਲਾਤ ਠੀਕ ਨਾ ਹੋਣ ਕਾਰਨ ਕਾਲਜ ਦੀ ਫੀਸ ਭਰਨ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਚੱਲਦੇ ਉਸ ਵੱਲੋਂ ਰੋਜਾਨਾ ਫਰੀਦਕੋਟ ਤੋਂ ਆਉਣ-ਜਾਣ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਟਿਊਸ਼ਨ ਪੜਾ ਕੇ ਫੀਸ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਉਸਦੀ ਚੰਗੀ ਪੜ੍ਹਾਈ ਦੇ ਚਲਦਿਆਂ ਸਕੂਲ ਵੱਲੋਂ ਉਸ ਦੀ ਫੀਸ ਮਾਫ ਕੀਤੀ ਗਈ ਸੀ ਜਿਸ ਕਾਰਨ ਉਹ ਪੂਰੇ ਭਾਰਤ ਵਿੱਚ ਪੰਜਾਬੀ ਵਿਸ਼ੇ ਵਿੱਚ ਟਾਪ ਕਰ ਸਕੀ। ਇਸੇ ਕਾਰਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 26 ਜਨਵਰੀ ਮੌਕੇ ਬਠਿੰਡਾ ਵਿਖੇ ਸਨਮਾਨਤ ਕੀਤਾ ਜਾ ਰਿਹਾ ਹੈ ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਰੈਗੂਲਰ ਪੜ੍ਹਾਈ ਜਾਰੀ ਰੱਖਣ ਲਈ ਸਕਾਲਰਸ਼ਿਪ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਜੱਜ ਬਣ ਸਕੇ।
ਸੀਮਾ ਗਰਗ ਦੇ ਪਿਤਾ ਰਕੇਸ਼ ਕੁਮਾਰ ਬਿੱਟਾ ਨੇ ਕਿਹਾ ਕਿ ਉਨ੍ਹਾਂ ਦਾ ਮਕਾਨ ਬਾਰਸ਼ ਕਾਰਨ ਖ਼ਸਤਾ ਹਾਲ ਹੋ ਗਿਆ ਸੀ ਤੇ ਅੱਜ ਵੀ ਉਹ ਖਸਤਾਹਾਲ ਮਕਾਨ ਵਿਚ ਰਹਿ ਰਹੇ ਹਨ ਅਤੇ ਛੋਟੀ ਜੀ ਦੁਕਾਨ ਤੋਂ ਆਪਣਾ ਗੁਜ਼ਾਰਾ ਕਰ ਰਹੇ ਹਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੀਮਾ ਗਰਗ ਦੀ ਪੜ੍ਹਾਈ ਲਈ ਸਕਾਲਰਸ਼ਿਪ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਜੱਜ ਬਣਨ ਦਾ ਸੁਪਨਾ ਪੂਰਾ ਕਰ ਸਕੇ।