ਭੁਪਿੰਦਰਾ ਗਲੋਬਲ ਸਕੂਲ ਮਲੇਰਕੋਟਲਾ ਵਿਖੇ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ
- ਚੰਗੇ ਨਾਗਰਿਕ ਬਣ ਕੇ ਸਮਾਜ ਵਿੱਚ ਅੱਗੇ ਵਧਣ ਲਈ ਕੀਤਾ ਪ੍ਰੇਰਿਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 27 ਜਨਵਰੀ 2023, ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਨੂੰ ਮਨਾਉਣ ਲਈ ਭੁਪਿੰਦਰਾ ਗਲੋਬਲ ਸਕੂਲ ਵਿਖੇ ਇੱਕ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਲਖਬੀਰ ਕੌਰ ਢੀਂਡਸਾ, ਵਾਈਸ ਪ੍ਰਿੰਸੀਪਲ ਸ੍ਰੀਮਤੀ ਸਤਬੀਰ ਕੌਰ ਸਾਹੀ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਝੰਡਾ ਲਹਿਰਾਇਆ ਗਿਆ। ਬੱਚਿਆਂ ਨੇ ਗਣਤੰਤਰ ਦਿਵਸ ਅਤੇ ਵਸੰਤ ਪੰਚਮੀ ਤਿਉਹਾਰ ਨਾਲ ਸਬੰਧਤ ਕਵਿਤਾਵਾਂ, ਲੇਖ, ਗੀਤ ਆਦਿ ਪੇਸ਼ ਕੀਤੇ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਬਹੁਤ ਹੀ ਖੂਬਸੂਰਤ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ।
ਬੱਚਿਆਂ ਨੂੰ ਡਾਂਸ ਪੇਸ਼ਕਾਰੀ ਅਤੇ ਸੁੰਦਰ ਗੀਤ ਲਈ ਤਿਆਰ ਕਰਨ ਦਾ ਸਿਹਰਾ ਸਕੂਲ ਦੀ ਡਾਂਸ ਟੀਚਰ ਮਿਸ ਮਨਦੀਪ ਕੌਰ ਅਤੇ ਸੰਗੀਤ ਅਧਿਆਪਕ ਸ੍ਰੀ ਦਇਆ ਸਿੰਘ ਨੂੰ ਜਾਂਦਾ ਹੈ। ਅਧਿਆਪਕਾ ਮਿਸ ਅਰਸ਼ਦੀਪ ਕੌਰ ਵੱਲੋਂ ਗਣਤੰਤਰ ਦਿਵਸ ਮੌਕੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸੰਦੇਸ਼ ਵੀ ਦਿੱਤਾ ਗਿਆ। ਇਸ ਤੋਂ ਬਾਅਦ ਕੁਝ ਸਮਾਂ ਪਹਿਲਾਂ ਸਕੂਲ ਵਿੱਚ ਓ. ਜੀ. ਓ ਦੀ ਪ੍ਰੀਖਿਆ ਵਿੱਚ ਟਾਪਰਾਂ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਦਿੱਤੇ ਗਏ।
ਮਿਸ ਸੁਖਵਿੰਦਰ ਓ. ਜੀ. ਓ. ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਡੀ.ਪੀ ਹਰਮਨ ਸਿੰਘ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਪ੍ਰਣ ਦਿਵਾਇਆ ਗਿਆ ਕਿ ਉਹ ਕਦੇ ਵੀ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਕਿਉਂਕਿ ਇਸ ਦੀ ਵਰਤੋਂ ਨਾਲ ਗੂੰਗੇ ਪਸ਼ੂਆਂ ਅਤੇ ਬੇਕਸੂਰ ਇਨਸਾਨਾਂ ਦੀ ਮੌਤ ਹੋ ਸਕਦੀ ਹੈ। ਪ੍ਰਾਰਥਨਾ ਦੇ ਅੰਤ ਵਿੱਚ ਸਕੂਲ ਦੇ ਡਾਇਰੈਕਟਰ ਅਤੇ ਵਾਈਸ ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣ ਕੇ ਸਮਾਜ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।