ਐਸਓਐਫ ਚੋਂ ਮਿਲੇ ਸੈਕਰੇਡ ਸਟੇਨਫੋਰਡ ਸਕੂਲ ਦੇ 7 ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ
- ਸਕੂਲ ਦੇ 20 ਵਿਦਿਆਰਥੀਆਂ ਨੇ ਲਿਆ ਸੀ ਇੰਗਲਿਸ਼ ਅਤੇ ਜੀਕੇ ਓਲੰਪੀਆਡ ਕੰਪੀਟੀਸ਼ਨ ’ਚ ਹਿੱਸਾ
ਨਵਾਂਸ਼ਹਿਰ, 01 ਫਰਵਰੀ 2023 - ਸੈਕਰੇਡ ਸਟੇਨਫੋਰਡ ਸਕੂਲ ਡਘਾਮ ’ਚ ਐਸਓਐਫ ( ਸਾਇੰਸ ਓਲੰਪੀਅਡ ਫਾਂਉਂਡੇਸ਼ਨ ) ਦੀ ਪ੍ਰੀਖਿਆ ’ਚ ਹਿੱਸਾ ਲੈਣ ਵਾਲੇ 7 ਵਿਦਿਆਰਥੀਆਂ ਨੂੰ ਮੇਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ । ਐਸਓਐਫ ਇੰਚਾਰਜ ਸ਼ਹਿਜਾਨ ਬੇਗਮ ਨੇ ਦੱਸਿਆ ਕਿ ਐਸਓਐਫ ਇੰਟਰਨੈਸ਼ਨਲ ਜੀਕੇ ਅਤੇ ਇੰਗਲਿਸ਼ ਓਲੰਪੀਅਡ ਕੰਪੀਟੀਸ਼ਨ 2022-23 ( ਨਿਊ ਦਿੱਲੀ ਗੁਡਗਾਂਓ ) ਦਾ ਪੇਪਰ ਹੋਇਆ ਸੀ । ਉਸ ’ਚ ਉਹਨਾਂ ਦੇ ਸਕੂਲ ਦੇ ਓਂਕਾਰਦੀਪ ਜੱਸੀ, ਮੁਹਮੰਦ ਆਤਿਫ, ਹਰਨੂਰ ਸਿੰਘ, ਸਕਸ਼ਮ ਠਾਕੁਰ, ਅਰਸ਼ਵੀਰ ਸਿੰਘ, ਤੁਸ਼ਾਰ ਅਤੇ ਕੋਮਲ ਰਾਣਾ ਨੂੰ ਮੈਡਲ ਅਤੇ ਸਰਟੀਕਿੇਟ ਮਿਲੇ ਹਨ। ਇਸ ਤੋਂ ਇਲਾਵਾ ਹੋਰਾਂ ਨੂੰ ਵੀ ਗੁੜਗਾਓਂ ਤੋਂ ਭੇਜੇ ਹੋਂਸਲਾਅਫਜਾਈ ਦੇ ਸਰਟੀਫਿਕੇਟ ਦਿੱਤੇ ਗਏ ਹਨ। ਸਕੂਲ ਪ੍ਰਿੰਸੀਪਲ ਆਸ਼ੂ ਸ਼ਰਮਾ ਨੇ ਦੱਸਿਆ ਕਿ ਇਹ ਮੈਡਲ ਪੂਰੇ ਭਾਰਤ ’ਚ ਐਸਓਐਫ ਵਲੋ ਇੰਟਰੈਸ਼ਨਲ ਓਲੰਪੀਅਡ ਪ੍ਰੀਖਿਆ ਦੇਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਹੀ ਪ੍ਰਾਪਤ ਹੁੰਦੇ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹਨਾਂ ਨੂੰ ਭਵਿੱਖ ’ਚ ਵੀ ਜੀਕੇ ਅਤੇ ਇੰਗਲਿਸ਼ ’ਚ ਹੋਰ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ । ਅਜਿਹੀਆਂ ਪਰੀਖਿਆਵਾਂ ਵਿਦਿਆਰਥੀਆਂ ਦਾ ਮਨੋਬਲ ਵਧਾਉਂਦੀ ਹਨ ।