ਅਕਾਲ ਅਕੈਡਮੀ ਕੌੜੀਵਾੜਾ ਵਿਖੇ ਧਰਤੀ ਦਿਵਸ ਮਨਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਕੌੜੀਵਾੜਾ, 24 ਅਪ੍ਰੈਲ 2024 - ਅਕਾਲ ਅਕੈਡਮੀ ਕੌੜੀਵਾੜਾ ਵਿਖੇ ਧਰਤੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਵੱਲੋਂ ਵੱਧ ਚੜ ਕੇ ਭਾਗ ਲਿਆ ਗਿਆ ਅਤੇ ਬੱਚਿਆਂ ਨੇ ਵੱਖ-ਵੱਖ ਤਰ੍ਹਾ ਦੇ ਪੋਸਟਰ ਬਣਾਕੇ ਧਰਤੀ ਦੀ ਗੁਣਵੰਨਤਾ ਨੂੰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲੀ ਵੱਲੋਂ ਧਰਤੀ ਦੀ ਸਾਂਭ-ਸੰਭਾਲ ਲਈ ਭਾਸ਼ਨ ਦਿੱਤੇ ਅਤੇ ਬੱਚਿਆਂ ਵੱਲੋਂ ਧਰਤੀ ਉੱਪਰ ਘਟ ਰਹੀ ਰੁੱਖਾ ਦੀ ਗਿਣਤੀ ਅਤੇ ਇਸ ਦੇ ਮਾਰੂ ਪ੍ਰਭਾਵ ਤੋਂ ਬਚਣ ਲਈ ਬੱਚਿਆਂ ਨੇ ਵੱਧ ਤੋਂ ਵੱਧ ਬੂਟੇ ਲਗਾਏ ਲਗਾਉਣ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਬਲਜੀਤ ਕੌਰ ਭੁੱਲਰ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਕਿਹਾ ਗਿਆ। ਇਸ ਮੌਕੇ ਤੇ ਭਜਨ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਗੁਰਵਿੰਦਰ ਕੌਰ, ਸੁਨੀਧੀ ਬਜਾਜ, ਵਿਵੇਕ ਕੰਥਵਾਲ, ਕਰਨੈਲ ਸਿੰਘ ਅਤੇ ਬੱਚੇ ਹਾਜਰ ਸਨ। ਇਸ ਤੋਂ ਇਲਾਵਾ ਸਕੂਲ ਦੇ ਗੋ ਗਰੀਨ ਕਲੱਬ ਵੱਲੋਂ ਅਕੈਡਮੀ ਵਿੱਚ ਪੌਦੇ ਲਗਾਏ ਗਏ।