← ਪਿਛੇ ਪਰਤੋ
ਚਲਦੀ ਰੇਲ ਤੋਂ ਵੱਖ ਹੋਇਆ ਰੇਲ ਇੰਜਣ, ਪੜ੍ਹੋ ਪੂਰੇ ਵੇਰਵੇ ਖੰਨਾ, 5 ਮਈ, 2024: ਖੰਨਾ ਵਿਚ ਅਰਚਨਾ ਐਕਸਪ੍ਰੈਸ ਨਾਂ ਦੀ ਰੇਲ ਗੱਡੀ ਦਾ ਇੰਜਣ ਵੱਖ ਹੋ ਗਿਆ ਤੇ 4 ਕਿਲੋਮੀਟਰ ਦੂਰ ਲੰਘ ਗਿਆ। ਡ੍ਰਾਈਵਰ ਨੂੰ ਪਤਾ ਨਹੀਂ ਲੱਗਾ ਤੇ ਉਹ ਸਫਰ ’ਤੇ ਚਲਦਾ ਰਿਹਾ। ਫਿਰ ਗੈਗਮੈਨ ਨੇ ਰੌਲਾ ਪਾਇਆ ਤਾਂ ਡ੍ਰਾਈਵਰ ਨੂੰ ਪਤਾ ਲੱਗਾ ਤੇ ਉਹ ਰੇਲ ਇੰਜਣ ਵਾਪਸ ਲੈ ਕੇ ਆਇਆ ਤੇ ਦੁਬਾਰਾ ਡੱਬਿਆਂ ਨਾਲ ਇੰਜਣ ਜੋੜਿਆ। ਇਸ ਘਟਨਾ ਕਾਰਣ ਯਾਤਰੀਆਂ ਵਿਚ ਹਾਹਾਕਾਰ ਮਚ ਗਈ। ਇਹ ਰੇਲ ਗੱਡੀ ਪਟਨਾ ਤੋਂ ਜੰਮੂ ਜਾ ਰਹੀ ਸੀ। ਸ਼ੰਭੂ ਬਾਰਡਰ ’ਤੇ ਚਲ ਰਹੇ ਧਰਨੇ ਕਾਰਣ ਇਸਦਾ ਰੂਟ ਡਾਈਵਰਟ ਕੀਤਾ ਗਿਆ। ਇਹ ਚੰਡੀਗੜ੍ਹ ਦੇ ਰਸਤੇ ਬੱਸੀ ਪਠਾਣਾ ਤੋਂ ਹੁੰਦੀ ਹੋਈ ਖੰਨਾ ਪਹੁੰਚੀ ਸੀ।
Total Responses : 1044