ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਪੀ.ਐਲ.ਸੀ. ਅਤੇ ਸਕਾਡਾ ਸਿਸਟਮ ਵਿਸ਼ੇ ਤੇ ਗੈਸਟ ਲੈਕਚਰ ਕਰਵਾਇਆ ਗਿਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 2 ਮਈ 2024 : ਆਈ.ਈ.ਟੀ.ਭੱਦਲ ਟੈਕਨੀਕਲ ਕੈਂਪਸ ਵਿਖੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੈਂਪਸ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਵੰਡਰ ਆਟੋਮੇਸ਼ਨ ਸਿਸਟਮ, ਮੋਹਾਲੀ ਦੇ ਸਹਿਯੋਗ ਨਾਲ ਪੀ.ਐਲ.ਸੀ. ਅਤੇ ਸਕਾਡਾ ਸਿਸਟਮ ਵਿਸ਼ੇ ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੰਪਨੀ ਦੀ ਡਾਇਰੈਕਟਰ ਹਰਸਵੀਨ ਕੌਰ ਵੱਲੋਂ ਵਿਦਿਆਰਥੀਆਂ ਨੂੰ ਪੀ.ਐਲ.ਸੀ. ਪ੍ਰਣਾਲੀ ਦੇ ਸੰਚਾਲਨ ਅਤੇ ਪਾਵਰ ਡਿਸਟ੍ਰੀਬਿਊਸ਼ਨ ਨੈਟਵਰਕ ਵਿੱਚ ਸਕਾਡਾ ਪ੍ਰਣਾਲੀ ਦੇ ਕੰਮਕਾਜ ਅਤੇ ਮਹੱਤਵ ਬਾਰੇ ਇੱਕ ਪ੍ਰੈਕਟੀਕਲ ਰਾਹੀਂ ਵਿਸਥਾਰਪੂਰਵਕ ਸਮਝਾਇਆ ਗਿਆ।
ਇਸ ਮੌਕੇ ਵੰਡਰ ਆਟੋਮੇਸ਼ਨ ਟ੍ਰੇਨਿੰਗ ਡਿਵੀਜ਼ਨ ਦੀ ਪ੍ਰਿੰਸੀਪਲ ਰਾਜਿੰਦਰ ਕੌਰ ਵੱਲੋਂ ਕੰਪਨੀ ਦੀਆਂ ਵੱਖ-2 ਗਤੀਵਿਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਗਿਆ। ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਮੁੱਖੀ ਨੇ ਦੱਸਿਆ ਕਿ ਇਸ ਗੈਸਟ ਲੈਕਚਰ ਦਾ ਉਦੇਸ਼ ਪੀ.ਐਲ.ਸੀ. ਅਤੇ ਸਕਾਡਾ ਸਿਸਟਮ ਦੇ ਕੰਮਕਾਜ ਬਾਰੇ ਵਿਦਿਆਰਥੀਆਂ ਦੀ ਵਿਹਾਰਕ ਸਮਝ ਨੂੰ ਵਧਾਉਣਾ ਅਤੇ ਉਦਯੋਗਾਂ ਵਿੱਚ ਵਰਤੇ ਜਾਣ ਵਾਲੇ ਪੀ.ਐਲ.ਸੀ. ਪੈਨਲ ਅਤੇ ਸਕਾਡਾ ਸਿਸਟਮ ਤੋਂ ਜਾਣੂੰ ਕਰਵਾਉਣਾ ਸੀ।
ਇਸ ਮੌਕੇ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ. ਬਿੰਦਰਾ ਨੇ ਕਿਹਾ ਕਿ ਅਜਿਹੇ ਗੈਸਟ ਲੈਕਚਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਾਠਕ੍ਰਮ ਤੋਂ ਇਲਾਵਾ ਅੱਜ ਦੇ ਯੁੱਗ ਦੀਆਂ ਐਡਵਾਂਸ ਤਕਨੀਕਾਂ ਨੂੰ ਬਾਰੀਕੀ ਨਾਲ ਜਾਨਣ ਦਾ ਮੌਕਾ ਪ੍ਰਦਾਨ ਕਰਦੇ ਹਨ। ਅੰਤ ਵਿੱਚ ਕਾਲਜ ਪ੍ਰਬੰਧਕਾਂ ਵੱਲੋਂ ਕੰਪਨੀ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਸਰਬਦੀਪ ਕੌਰ, ਹਰਜੀਤ ਸਿੰਘ ਆਦਿ ਹਾਜ਼ਰ ਸਨ।