ਬਿਹਾਰ ਦੀ ਗਾਇਕਾ ਡਿੰਪਲ ਭੂਮੀ ਨੇ ਪੰਜਾਬੀ ਗੀਤ ਰਾਹੀ ਬੰਨੇ ਰੰਗ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, (ਕੈਲੀਫੋਰਨੀਆਂ) 18 ਅਪ੍ਰੈਲ 2021: ਭਾਰਤ ਵਿੱਚ ਮੰਨੋਰੰਜਨ ਦੀ ਦੁਨੀਆਂ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਗਾਇਕ ਆਪਣੇ-ਆਪਣੇ ਅੰਦਾਜ ਅਤੇ ਭਾਸ਼ਾ ਵਿੱਚ ਲੋਕਾ ਦਾ ਮੰਨੋਰੰਜਨ ਕਰਦੇ ਰਹਿੰਦੇ ਹਨ। ਪਰ ਪੰਜਾਬੀ ਦੀ ਗਾਇਕੀ ਅਮੀਰ ਹੈ। ਬੌਲੀਵੁੱਡ ਦੀਆ ਹਿੰਦੀ ਫਿਲਮਾਂ ਵੀ ਪੰਜਾਬੀ ਗੀਤਾਂ ਦੀ ਬੀਟ ਅਤੇ ਗਾਇਕੀ ਬਿਨਾਂ ਅਧੂਰੀਆਂ ਜਾਪਦੀਆਂ ਹਨ। ਇਸੇ ਲਈ ਹਰ ਫਿਲਮ ਡਾਇਰੈਕਟਰ ਦੀ ਇੱਛਾ ਹੁੰਦੀ ਹੈ ਕਿ ਪੰਜਾਬੀ ਗੀਤ ਫਿਲਮ ਵਿੱਚ ਜ਼ਰੂਰ ਪਾਇਆ ਜਾਵੇ। ਜਿਸ ਦੇ ਗਾਇਕ ਬੇਸੱਕ ਵੱਖਰੀ ਬੋਲੀ ਦੇ ਗੀਤ ਗਾਉਂਦੇ ਹੋਣ। ਉਹ ਫਿਰ ਉਸ ਕੋਲੋ ਪੰਜਾਬੀ ਗੀਤ ਦੇ ਬੋਲ ਗੁਣਗੁਣਾ ਹੀ ਲੈਂਦੇ ਹਨ। ਇਸੇ ਲੜੀ ਤਹਿਤ ਪੰਜਾਬ ਤੋਂ ਗੀਤਕਾਰ ਅਤੇ ਪ੍ਰੋਡਿਊਸਰ ਗਿਆਨ ਹੁਸਿਆਰਪੁਰੀ ਨੇ ਚੰਗੇ ਸੁਰੀਲੇ ਗਾਇਕਾ ਦੀ ਪਹਿਚਾਣ ਕਰਦਿਆਂ ਬਿਹਾਰ ਦੇ ਸ਼ਹਿਰ ਪਟਨਾ ਤੋਂ ਗਾਇਕਾ ਡਿੰਪਲ ਭੂਮੀ ਨੂੰ ਜਾ ਲੱਭਿਆ। ਬੇਸੱਕ ਉਸ ਦੀ ਗਾਇਕੀ ਬਿਹਾਰੀ ਅਤੇ ਹਿੰਦੀ ਬੋਲੀ ਵਾਲੀ ਸੀ। ਪਰ ਗਿਆਨ ਹੁਸ਼ਿਆਰਪੁਰੀ ਦੀ ਕੋਸ਼ਿਸ਼ ਸਦਕਾ ਉਸਦਾ ਪੰਜਾਬੀ ਰਿਲੀਜ਼ ਗੀਤ “ਕੌਪਰੋਮਾਈਜ਼” (Compromise) ਬਹੁਤ ਸੋਹਣੀ ਅਵਾਜ਼ ਵਿੱਚ ਨਿੱਖਰ ਕੇ ਸਾਹਮਣੇ ਆਇਆ ਹੈ। ਇਸ ਗੀਤ ਦਾ ਸੰਗੀਤ ਅਵਿਨਾਸ਼ ਝਾਅ ਨੇ ਦਿੱਤਾ, ਜਦ ਕਿ ਵੀਡੀੳ ਡਾਇਰੈਕਟਰ ਲਵਲੀ ਅਤਰੀ ਹਨ। ਜਿਸ ਦੀ ਵੀਡੀੳ ਦੀ ਐਡੀਟਿੰਗ ਦਾ ਕੰਮ ਹਮੇਸਾ ਵਾਂਗ ਸੁਰੇਸ ਕਲਸੀ ਨੇ ਬਾ-ਕਮਾਲ ਕੀਤਾ ਹੈ। ਸਮੁੱਚੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਫਿਲਮੀ ਸੰਗੀਤ ਦੁਨੀਆ ਦੀ ਪ੍ਰਮੁੱਖ ਸ਼ਖ਼ਸੀਅਤ ਕੁਮਾਰ ਵਿਨੋਦ ਨੇ ਦੱਸਿਆ ਕਿ ਜਿਸ ਤਰਾਂ ਇਸ ਤੋਂ ਪਹਿਲਾ ਵੀ ਹੋਰ ਭਸ਼ਾਵਾ ਦੇ ਗਾਇਕਾ ਨੇ ਪੰਜਾਬੀ ਬੋਲੀ ਵਿੱਚ ਗੀਤ ਗਾ ਨਿਮਾਣਾ ਖੱਟਿਆ, ਉਸੇ ਅੱਜ ਇਸ ਗੀਤ ਦੀ ਪੇਸ਼ਕਾਰੀ ਤੋਂ ਬਾਅਦ ਡਿੰਪਲ ਭੂਮੀ ਦੇ ਪੰਜਾਬੀ ਗਾਇਕੀ ਵੱਲ ਕਦਮ ਵਧਾਉਣ ‘ਤੇ ਪੰਜਾਬੀ ਸ੍ਰੋਤਿਆਂ ਵੱਲੋਂ ਸੁਲਾਹੁਣਾ ਕੀਤੀ ਜਾ ਰਹੀ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਪੰਜਾਬੀ ਲੋਕ ਅਤੇ ਸੱਭਿਆਚਾਰ ਬਹੁਤ ਅਮੀਰ ਹੈ। ਜਿਸ ਨੇ ਵੀ ਉਸ ਵੱਲ ਕਦਮ ਵਧਾਇਆ, ਉਸ ਨੇ ਹਮੇਸਾ ਮਾਣ-ਸਨਮਾਨ ਦੇ ਨਾਲ-ਨਾਲ ਧੰਨ-ਦੌਲਤ ਵੀ ਖੂਬ ਕਮਾਇਆ।