ਦੋਆਬਾ ਕਲਾ ਮੰਚ ਮੰਗੂਵਾਲ ਵੱਲੋਂ ਖਟਕੜਕਲਾਂ ਵਿਖੇ ਨਾਟਕ ਮੇਲਾ
ਬੰਗਾ 29 ਸਤੰਬਰ 2022- ਦੋਆਬਾ ਕਲਾ ਮੰਚ ਮੰਗੂਵਾਲ ਵੱਲੋਂ ਸ਼ਹੀਦ ਭਗਤ ਸਿੰਘ ਦੇ 115 ਵੇਂ ਜਨਮ ਦਿਨ ਉੱਪਰ ਖਟਕੜ ਕਲਾਂ ਵਿਖੇ ਨਾਟਕ ਮੇਲਾ ਕੀਤਾ ਗਿਆ। ਇਹ ਸਮਾਗਮ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜਕਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਟਰੱਸਟ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਸੁਰਜੀਤ ਜੱਜ, ਪਰਮਜੀਤ ਸਿੰਘ ਧੰਜਲ, ਮਹਿੰਦਰ ਸਿੰਘ ਦੁਸਾਂਝ, ਸੁੱਚਾ ਸਿੰਘ ਨਰ ਜਰਮਨੀ, ਤੀਰਥ ਸਿੰਘ ਚਾਹਲ ਸ਼ਾਮਿਲ ਹੋਏ। ਜਸਵੰਤ ਖਟਕੜ ਅਤੇ ਨਰਿੰਦਰਜੀਤ ਖਟਕੜ ਦੀ ਨਿਰਦੇਸ਼ਨਾ ਹੇਠ ਨਾਟਕਕਾਰ ਗੁਰਸ਼ਰਨ ਸਿੰਘ ਦਾ ਨਾਟਕ "ਇਨਕਲਾਬ ਜ਼ਿੰਦਾਬਾਦ" ਖੇਡਿਆ ਗਿਆ।
ਧਰਮਿੰਦਰ ਮਸਾਣੀ ਐਂਡ ਪਾਰਟੀ ਨੇ ਗੀਤ ਸੰਗੀਤ ਦੀ ਜ਼ਹਿਰ ਲਾਈ। ਇਸ ਮੌਕੇ ਤੇ ਡਾ. ਮੇਹਰ ਮਾਣਕ ਦਾ ਕਾਵਿ-ਸੰਗ੍ਰਿਹ "ਡੂੰਘੇ ਦਰਦ ਦਰਿਆਵਾਂ ਦੇ" ਰੀਲੀਜ਼ ਕੀਤੀ ਗਈ। ਸਰਬਜੀਤ ਮੰਗੂਵਾਲ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਏ। ਇਸ ਮੌਕੇ ਤੇ ਹਰਜੀਤ ਸਿੰਘ ਮਾਹਲ, ਹਰਬੰਸ ਹੀਉਂ. ਦੀਪ ਕਲੇਰ, ਤਲਵਿੰਦਰ ਸ਼ੇਰਗਿੱਲ, ਹਰੀ ਰਾਮ ਰਸੂਲਪੁਰੀ, ਕਸ਼ਮੀਰੀ ਲਾਲ ਮੰਗੂਵਾਲ, ਪ੍ਰੋ. ਸੰਧੂ ਵਰਿਆਣਵੀਂ, ਕੁਲਵਿੰਦਰ ਸਿੰਘ ਢਾਂਡੀਆ, ਪਰਮਜੀਤ ਸਿੰਘ ਚਾਹਲ, ਹਰਜੋਗ ਸਿੰਘ ਦੁਸਾਂਝ, ਸਵਰਨ ਸਿੰਘ ਕਾਹਮਾ ਨੰਬਰਦਾਰ, ਹਰਜਿੰਦਰ ਗੁਲਪੁਰ, ਰਾਵਲ ਸਿੰਘ ਸ਼ਹਾਬਪੁਰ, ਸੁਖਬੀਰ ਖਟਕੜ, ਰਾਣਾ ਮੱਲੂਪੋਤੀਆ, ਮੰਗਤ ਰਾਮ ਮੰਗੂਵਾਲ, ਪੱਪੀ ਕਾਹਮਾ, ਮਨਜੀਤ ਕੌਰ ਬੋਲਾ, ਸੁਨੀਤਾ ਸ਼ਰਮਾ ਆਦਿ ਸ਼ਾਮਿਲ ਹੋਏ।