ਸਾਰੇਗਾਮਾਪਾ ਲਿਟਲ ਸਿੰਗਿੰਗ ਮੁਕਾਬਲੇ ਤੋਂ ਹਰਸ਼ ਸਿਕੰਦਰ ਪਰਤਿਆ, ਹੋਇਆ ਗਰਮਜੋਸ਼ੀ ਨਾਲ ਸਵਾਗਤ
ਜਲੰਧਰ, 23 ਜਨਵਰੀ 2023 : ਸਾ ਰੇ ਗਾ ਮਾ ਪਾ ਲਿਟਲ ਸਿੰਗਿੰਗ ਮੁਕਾਬਲੇ ਵਿੱਚ ਭਾਗ ਲੈਣ ਤੋਂ ਬਾਅਦ ਨੌਂ ਸਾਲਾ ਹਰਸ਼ ਸਿਕੰਦਰ, ਵਾਪਸ ਪਰਤਿਆ ਤਾਂ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ । ਜਲੰਧਰ ਆਉਣ ਵਾਲੀ ਰੇਲਗੱਡੀ ਦੀ ਸੂਚਨਾ ਮਿਲਦਿਆਂ ਹੀ ਲਿਟਲ ਚੈਂਪ ਹਰਸ਼ ਸਕਿੰਦਰ ਦੇ ਪ੍ਰਸ਼ੰਸਕ ਢੋਲ ਨਾਲ ਸਿਟੀ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ। ਜਿਵੇਂ ਹੀ ਉਹ ਰੇਲਗੱਡੀ ਤੋਂ ਹੇਠਾਂ ਉਤਰਿਆ, ਸਟੇਸ਼ਨ 'ਤੇ ਢੋਲ ਦੀ ਗੂੰਜ ਵਿਚਕਾਰ ਫੁੱਲਾਂ ਦੇ ਹਾਰਾਂ ਨਾਲ ਹਰਸ਼ ਦਾ ਸਵਾਗਤ ਕੀਤਾ ਗਿਆ। ਹਰਸ਼ ਨੇ ਬਹੁਤ ਭਾਵੁਕ ਹੋ ਕਿਹਾ ਕਿ ਜੇ ਉਸਦੇ ਪਿਤਾ ਹੁੰਦੇ ਤਾਂ ਐਨੇ ਪ੍ਰਸ਼ੰਸ਼ਕ ਦੇਖ ਕੇ ਬਹੁਤ ਖੁਸ਼ ਹੁੰਦੇ। ਉਸ ਨੇ ਕਿਹਾ ਕਿ ਇਸ ਮੁਕਾਮ ਤੱਕ ਆਪਣੇ ਮਾਂ ਅਤੇ ਚਾਚਾ ਦੇ ਯਤਨਾਂ ਸਦਕਾ ਪਹੁੰਚਿਆ ਹਾਂ। ਉਹਨਾਂ ਆਪਣੇ ਸਾਰੇ ਪ੍ਰਤੀਯੋਗੀਆਂ ਸਾਥੀਆਂ ਦੇ ਨਾਲ-ਨਾਲ ਸ਼ੋਅ ਦੇ ਜੱਜਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਥੇ ਮਾਹੌਲ ਬਹੁਤ ਵਧੀਆ ਸੀ ਅਤੇ ਹਰ ਕੋਈ ਇੱਕ ਦੂਜੇ ਪ੍ਰਤੀ ਬਹੁਤ ਮਦਦਗਾਰ ਸੀ। ਹਰਸ਼ ਨੇ ਜਿਵੇਂ ਹੀ ਇਹ ਕਿਹਾ, ਉੱਥੇ ਮੌਜੂਦ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।