ਨਵੀਂ ਦਿੱਲੀ, 1 ਦਸੰਬਰ 2020 - ਇੰਟਰਟੇਨਮੈਂਟ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਕਿਸਾਨਾਂ ਦੇ ਸਮਰਥਨ ਵਿਚ ਅੱਗੇ ਆਈਆਂ ਹਨ। ਜਿਨ੍ਹਾਂ 'ਚ ਕਪਿਲ ਸ਼ਰਮਾ, ਸਵਰਾ ਭਾਸਕਰ, ਦਿਲਜੀਤ ਦੁਸਾਂਝ, ਗੁਲ ਪਨਾਗ ਅਤੇ ਹੋਰਾਂ ਮਸ਼ਹੂਰ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਮਰਥਨ ਕੀਤਾ ਹੈ। ਇਸ ਤੋਂ ਬਿਨਾਂ ਕੰਵਰ ਗਰੇਵਾਰ, ਦੀਪ ਸਿੱਧੂ, ਜੱਸ ਬਾਜਵਾ, ਬੀਨੂੰ ਢਿੱਲੋਂ, ਹਰਭਜਨ ਮਾਨ ਪਹਿਲਾਂ ਹੀ ਕਿਸਾਨਾਂ ਦੇ ਹੱਕ 'ਚ ਨਾਅਰਾ ਮਾਰ ਰਹੇ ਹਨ। ਜਦੋਂ ਕਿ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਤਾਂ ਕਿਸਾਨਾਂ ਦੇ ਅੰਦੋਲਨ 'ਚ ਆਪਣੀ ਹਾਜ਼ਰੀ ਤੱਕ ਲਵਾ ਚੁੱਕੇ ਹਨ।