ਬਲਵਿੰਦਰ ਸਿੰਘ ਧਾਲੀਵਾਲ
- ਕਿਹਾ ਮੰਗ ਵੱਲ ਧਿਆਨ ਨ ਦਿੱਤਾ ਗਿਆ ਤਾਂ ਸੰਗਰਸ਼ ਕੀਤਾ ਜਾਵੇਗਾ ਤੇਜ
ਸੁਲਤਾਨਪੁਰ ਲੋਧੀ , 06 ਜਨਵਰੀ 2021 - ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਗਰਸ਼ ਚ ਸ਼ਾਮਿਲ ਹੋਣ ਲਈ ਬੀਤੇ ਦਿਨੀਂ ਛੁੱਟੀ ਲੈ ਕੇ ਸ਼ਾਮਲ ਹੋਏ ਮਗਨਰੇਗਾ ਕਰਮਚਾਰੀ ਅੰਮ੍ਰਿਤਪਾਲ ਸਿੰਘ ਜਨਰਲ ਸਕੱਤਰ ਪੰਜਾਬ ਮਗਨਰੇਗਾ ਨੂੰ ਫਾਜ਼ਿਲਕਾ ਦੀ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ। ਜਿਸ ਮਗਰੋਂ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਪੂਰੇ ਪੰਜਾਬ ਵਿੱਚ ਅੱਜ ਇੱਕ ਦਿਨ ਲਈ ਕਲਮ ਛੋੜ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸਦੇ ਤਹਿਤ ਅੱਜ ਮਗਨਰੇਗਾ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਸਮੂਹ ਮਗਨਰੇੇਗਾ ਕਰਮਚਾਰੀਆ ਵੱਲੋ ਸਮਰਥਨ ਵਜੋਂ ਬੀ ਡੀ ਪੀ ਓ ਦਫਤਰ ਵਿਖੇ ਇਕ ਦਿਨ ਹੜਤਾਲ ਕੀਤੀ ਗਈ ਹੈੈ ਅਤੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪਤੱਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਮਗਨਰੇਗਾ ਕਰਮਚਾਰੀ ਅੰਮ੍ਰਿਤਪਾਲ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ(ਵਿ) ਫਾਜ਼ਿਲਕਾ ਵੱਲੋ ਇੱਕ ਹਫਤੇ ਬਾਅਦ ਛੁੱਟੀ ਨਾਂ ਮੰਨਜੂਰ ਕਰਕੇ ਉਕਤ ਕਰਮਚਾਰੀ ਨੂੰ ਡਿਉਟੀ ਤੋ ਗੈਰਹਾਜਰ ਕਰਕੇ ਬਰਖਾਸਤ ਕਰ ਦਿੱਤਾ ਅਤੇ ਮਗਰੋਂ ਇਸ ਸਬੰਧੀ ਪੱਤਰ ਜਾਰੀ ਕਰਕੇ ਰਾਤ 9 ਵਜੇ ਵਟਸਐਪ ਉੱਪਰ ਵੀ ਪਾ ਦਿੱਤਾ ਗਿਆ। ਜਿਸਦੇ ਰੋਸ਼ ਵਜੋਂ ਉਕਤ ਕਰਮਚਾਰੀ ਨੂੰ ਬਹਾਲ ਕਰਨ ਲਈ ਅੱਜ ਪੂਰੇ ਸੂਬੇ ਵਿੱਚ ਮਗਨਰੇਗਾ ਕਰਮਚਾਰੀਆਂ ਵਲੋਂ ਆਪਣੇ-ਆਪਣੇ ਬਲਾਕਾਂ ਵਿੱਚ ਕਲਮਛੋੜ ਹੜਤਾਲ ਕਰਨ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਦਫਤਰ ਮੂਹਰੇ ਇੱਕ ਦਿਨ ਦਾ ਧਰਨਾ ਦਿੱਤਾ ਜਾ ਗਿਆ ਹੈ, ਉਨਾ ਸਪਸ਼ਟ ਕੀਤਾ ਕਿ ਜੇਕਰ ਉਕਤ ਕਰਮਚਾਰੀ ਨੂੰ ਬਹਾਲ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਜਿੰਮਵਾਰੀ ਜ਼ਿਲਾ ਪ੍ਰਸ਼ਾਸ਼ਨ ਫਾਜਿਲਕਾ ਦੀ ਹੋਵਗੀ। ਇਸ ਮੌਕੇ ਤੇ ਏਪੀਓ ਸੁਰਿੰਦਰਪਾਲ , ਸੀਏ ਹਰਜੀਤ ਕੌਰ , ਜੀਆਰਐਸ ਕਰਮਿੰਦਰ ਹੈਪੀ , ਕੁਲਜੀਤ ਮਨੀ , ਸੰਦੀਪ ਕੁਮਾਰ , ਜਸਪਾਲ , ਰਾਜਵੰਤ ਕੌਰ , ਕਮਲਜੀਤ ਕੌਰ , ਗੁਰਸ਼ਰਨ ਕੌਰ ਆਦਿ ਹਾਜਿਰ ਸਨ।