ਹਰਜਿੰਦਰ ਸਿੰਘ ਭੱਟੀ
- ਏਡੀਸੀ ਵੱਲੋਂ ਪੂਰਵ-ਪ੍ਰਬੰਧਾ ਦਾ ਲਿਆ ਗਿਆ ਜਾਇਜ਼ਾ
ਐਸ.ਏ ਐਸ ਨਗਰ 07 ਜਨਵਰੀ 2021 - ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਸ.ਏ.ਐਸ ਨਗਰ ਵਿਖੇ 8 ਜਨਵਰੀ ਨੂੰ ਕੋਵਿਡ-19 ਵੈਕਸੀਨ ਡਰਾਈ ਰਨ ਚਲਾਇਆ ਜਾਵੇਗਾ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਡੀ) ਰਾਜੀਵ ਕੁਮਾਰ ਗੁਪਤਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਟੀਕਾਕਰਨ ਟਾਸਕ ਫੋਰਸ ਨਾਲ ਕੀਤੀ ਮੀਟਿੰਗ ਤੋਂ ਬਾਅਦ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਡਰਾਈ ਡਰਾਈਵ 3 ਥਾਵਾਂ ਜ਼ਿਲ੍ਹਾ ਹਸਪਤਾਲ ਐਸ.ਏ ਐਸ ਨਗਰ , ਇੰਡਸ ਹਸਪਤਾਲ ਅਤੇ ਸੀ ਐਚ ਸੀ ਬਨੂੜ ਵਿਖੇ ਚਲਾਇਆ ਜਾਵੇਗਾ । ਸ੍ਰੀ ਰਾਜੀਵ ਕੁਮਾਰ ਨੇ ਡਰਾਈ ਰਨ ਲਈ ਨਿਰਧਾਰਤ ਸਿਹਤ ਸੰਸਥਾਵਾਂ ਦੀ ਚੋਣ ਸਬੰਧੀ ਤਰਕ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਸ਼ਹਿਰੀ , ਦਿਹਾਂਤੀ ਸਰਕਾਰੀ ਸਿਹਤ ਸੰਸਥਾਵਾਂ ਅਤੇ ਨਿੱਜੀ ਹਸਪਤਾਲ ਦੀ ਚੋਣ ਕੀਤੀ ਗਈ ਹੈ ਤਾਂ ਜੋ ਵੱਖ-ਵੱਖ ਪਿਛੋਕੜ ਵਾਲੀਆਂ ਥਾਵਾਂ ਵਿੱਚ ਟੀਕਾਕਰਣ ਲਈ ਤਿਆਰ ਕੀਤੇ ਢਾਂਚੇ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ।
ਡ੍ਰਾਈ ਰਨ ਦਾ ਉਦੇਸ਼ ਜ਼ਿਲ੍ਹੇ ਵਿਚ ਕੋਵਿਡ-19 ਟੀਕਾਕਰਨ ਦੀ ਪ੍ਰਣਾਲੀ ਦੀ ਜਾਂਚ ਅਤੇ ਮੁਲਾਂਕਣ ਕਰਨਾ ਹੈ ਤਾਂ ਜੋ ਟੀਕਾਕਰਣ ਲਈ ਕੀਤੀ ਤਿਆਰੀ ਵਿੱਚ ਜੇਕਰ ਕੋਈ ਕਮੀ ਪਾਈ ਜਾਂਦੀ ਹੈ ਤਾਂ ਇਸ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆਂ ਟੀਕਾਕਰਨ ਟਾਸਕ ਫੋਰਸ ਟੀਮ ਵੱਲੋਂ ਟੀਕਾਕਰਣ ਪ੍ਰਣਾਲੀ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਕੋਵਿਡ-19 ਵੈਕਸੀਨ ਰਜਿਸਟਰਡ ਲਾਭਪਾਤਰੀ ਨੂੰ ਅਸਲ ਵਿੱਚ ਲਗਾਉਣ ਤੋਂ ਇਲਾਵਾ ਡਰਾਈ ਰਨ ਦੌਰਾਨ ਟੀਕਾਕਰਨ ਸਬੰਧੀ ਸਾਰੇ ਕੰਮ ਕੀਤੇ ਜਾਣਗੇ। ਡ੍ਰਾਈ ਰਨ ਸਵੇਰੇ 9 ਵਜੇ ਤੋਂ 11.30 ਵਜੇ ਤੱਕ ਕੀਤਾ ਜਾਵੇਗਾ।