ਜੀ ਐਸ ਪੰਨੂ
ਪਟਿਆਲਾ, 8ਜਨਵਰੀ 2021 - ਪਟਿਆਲਾ ਪੁਲਿਸ ਵੱਲੋਂ ਗੁਰਜੀਤ ਸਿੰਘ ਪੁੱਤਰ ਲੇਟ ਬਲਬੀਰ ਸਿੰਘ ਦੇ ਹੋਏ ਕਤਲ ਵਿੱਚ ਕਾਤਲ ਸਵਰਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਸਿੰਘਪੁਰਾ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸਮੇਤ ਕਾਰ ਨੰਬਰੀ ਐਚ.ਆਰ 51 ਏ.ਈ 9601 ਗ੍ਰਿਫ਼ਤਾਰ ਕਰ ਲਿਆ ਹੈ । ਇਸ ਸਬੰਧੀ ਮੁਕੱਦਮਾ ਨੰਬਰ 03 ਮਿਤੀ 06.01.2021 ਅ / ਧ 302,34 ਆਈ.ਪੀ.ਸੀ ਥਾਣਾ ਸਨੋਰ ਜਗਤਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਜਗਤਪੁਰਾ ਥਾਣਾ ਸਨੋਰ ਜਿਲਾ ਪਟਿਆਲਾ ਬਰਖਿਲਾਫ ਸਵਰਨ ਸਿੰਘ , ਮਲੂਕ ਸਿੰਘ , ਜਰਨੈਲ ਸਿੰਘ ਅਤੇ ਕਰਮਜੀਤ ਸਿੰਘ ਉਰਫ ਕਰਨ ਵਾਸੀ ਪਿੰਡ ਸਿੰਘਪੁਰਾ ਜ਼ਿਲਾ ਪਟਿਆਲਾ ਦੇ ਖਿਲਾਫ ਦਰਜ ਰਜਿਸਟਰ ਹੋਇਆ ਸੀ ਕਿ ਉਸਦੇ ਮਾਸੀ ਦੇ ਲੜਕੇ ਗੁਰਜੀਤ ਸਿੰਘ ਪੁੱਤਰ ਲੇਟ ਬਲਬੀਰ ਸਿੰਘ ਵਾਸੀ ਪਿੰਡ ਸਿੰਘਪੁਰਾ ਨੂੰ ਕੋਠੀ ਅੱਗੇ ਬਣੇ ਹੋਏ ਰੈਪ ਦੇ ਝਗੜੇ ਕਾਰਨ ਉਕਤ ਵਿਆਕਤੀਆਂ ਨੇ ਹਮ ਮਸ਼ਵਰਾ ਹੋ ਕੇ ਕਿਰਚ ਮਾਰਕੇ ਗੁਰਜੀਤ ਸਿੰਘ ਦਾ ਕਤਲ ਕਰ ਦਿੱਤਾ ਸੀ ਜੋ ਇਹਨਾ ਦੋਸ਼ੀਆਂ ਵਿੱਚੋਂ ਮੁੱਖ ਦੋਸੀ ਸਵਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ । ਮੁਕੱਦਮਾ ਦੀ ਤਫਤੀਸ਼ ਇੰਸ : ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਨੌਰ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਲਦੀ ਹੀ ਦੂਜਿਆਂ ਨੂੰ ਗਿਰਫ਼ਤਾਰ ਕੀਤਾ ਜਾਵੇਗਾ।