ਮਨਿੰਦਰਜੀਤ ਸਿੱਧੂ
- ਮੁੱਦਤਾਂ ਬਾਅਦ ਅਖੀਰ ਸਦੀਕ ਨੇ ਲਈ ਜੈਤੋ ਬੱਸ ਸਟੈਂਡ ਦੀ ਸਾਰ
- ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਬੱਸ ਸਟੈਂਡ ਦਾ ਸ਼ੈੱਡ
ਜੈਤੋ, 9 ਜਨਵਰੀ, 2021 - ਬੜੀਆਂ ਖਬਰਾਂ ਲੱਗੀਆਂ, ਬੜੇ ਧਰਨੇ ਲੱਗੇ, ਬੜੇ ਸੰਘਰਸ਼ ਹੋਏ ਅਤੇ ਬੜਾ ਲੰਮਾ ਇੰਤਜਾਰ ਕਰਨ ਤੋਂ ਬਾਅਦ ਅਖੀਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੁਆਰਾ ਜੈਤੋ ਬੱਸ ਸਟੈਂਡ ਦੀ ਸਾਰ ਲਈ ਗਈ। ਬੀਤੀ ਕੱਲ ਮੁਹੰਮਦ ਸਦੀਕ ਵੱਲੋਂ ਜੈਤੋ ਬੱਸ ਸਟੈਂਡ ਲਈ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਦਾ ਕਹੀ ਨਾਲ ਆਪਣੇ ਹੱਥੀਂ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮੁਹੰਮਦ ਸਦੀਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੈਤੋ ਦੇ ਅਕਾਲੀ ਦਲ ਦੀ ਸਰਕਾਰ ਮੌਕੇ ਦੇ ਰੁਕੇ ਸਾਰੇ ਕੰਮ ਇੱਕ-ਇੱਕ ਕਰਕੇ ਨੇਪਰੇ ਚਾੜੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਬੱਸ ਸਟੈਡ ਉੱਪਰ ਸ਼ੈੱਡ ਨਾ ਹੋਣ ਕਰਕੇ ਜੈਤੋ ਇਲਾਕੇ ਦੇ ਮੁਸਾਫਿਰਾਂ ਨੂੰ ਮੀਂਹ ਕਣੀ ਅਤੇ ਧੁੱਪ ਤੋਂ ਬਚਣ ਵਿੱਚ ਬਹੁਤ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਹਨਾਂ ਕਿਹਾ ਕਿ ਜੈਤੋ ਮੰਡੀ ਅਤੇ ਇਸਦੇ ਨਾਲ ਲਗਦੇ ਪਿੰਡਾਂ ਵਿੱਚ ਵਿਕਾਸ ਦੀ ਹਨ੍ਹੇਰੀ ਲਿਆਂਦੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਸਾਰੇ ਕਾਰਜ ਨੇਪਰੇ ਚੜ੍ਹਾ ਦਿੱਤੇ ਜਾਣਗੇ।ਇਸ ਮੌਕੇ ਉਹਨਾਂ ਨਾਲ ਮੌਜੂਦ ਸੀਨੀਅਰ ਕਾਂਗਰਸੀ ਲੀਡਰ ਬੀਬੀ ਜਾਵੇਦ ਅਖਤਰ ਨੇ ਕਿਹਾ ਕਿ ਮੁਹੰਮਦ ਸਦੀਕ ਸਾਹਿਬ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਖਜਾਨੇ ਵਿੱਚੋਂ ਜੈਤੋ ਹਲਕੇ ਲਈ ਗੱਫੇ ਲਿਆਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਬਿਜਲੀ ਦੀ ਚਾਲ ਦੇ ਬਰਾਬਰ ਕਰਵਾ ਦਿੱਤੀ ਜਾਵੇਗੀ।
ਜੈਤੋ ਇਲਾਕੇ ਦੇ ਸੀਵਰੇਜ ਦੀ ਸਮੱਸਿਆ ਦਾ ਵੀ ਜਲਦ ਸਦੀਵੀ ਹੱਲ ਕਰ ਦਿੱਤਾ ਜਾਵੇਗਾ।ਇਸ ਮੌਕੇ ਉਹਨਾਂ ਨਾਲ ਦੀ ਟਰੱਕ ਅਪ੍ਰੇਟਰਜ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ, ਪ੍ਰਦੀਪ ਗਰਗ ਮਲੋਟ ਵਾਲੇ, ਗੁਰਸੇਵਕ ਜੈਤੋ, ਬਬਲਾ ਦੁਲਾਰੀਆ, ਮਨਜੀਤ ਨੰਬਰਦਾਰ, ਐਡਵੋਕੇਟ ਮਦਨ ਲਾਲ ਬਾਂਸਲ, ਸੁਖਵਿੰਦਰ ਗਰਗ, ਜਗਦੀਸ਼ ਘਣੀਆਂ, ਭੂਸ਼ਨ ਰੋਮਾਣਾ, ਬਲਵਿੰਦਰ ਜੱਸੀ, ਗਰੀਬ ਦਾਸ, ਖੁਸ਼ੀ ਰਾਮ, ਪੰਮਾ ਡਰਾਈਵਰ, ਹਰਦੇਵ ਸਿੰਘ ਪੰੁਨੀ, ਗਣੇਸ਼ ਜੈਨ, ਸੁਖਪਾਲ ਸਿੰਘ ਪਾਲੀ, ਪਰਮਜੀਤ ਸਿੰਘ ਅਜਿੱਤ ਗਿੱਲ, ਕੁਲਦੀਪ ਸਿੰਘ ਕੀਪਾ, ਕਾਲੂ ਸ਼ਰਮਾਂ, ਯਾਦਵਿੰਦਰ ਯਾਦੂ, ਕੁਲਵਿੰਦਰ ਢਿੱਲੋਂ, ਸੰਦੀਪ ਰੋਮਾਣਾ, ਗੁਰਬਾਜ ਸਿੰਘ ਕਰੀਰਵਾਲੀ, ਬਹਾਦਰ ਸਿੰਘ ਚੈਨਾ, ਲਵਪ੍ਰੀਤ ਸਿੰਘ ਚੈਨਾ, ਪ੍ਰੇਮਪਾਲ ਗੁਰੂਸਰ, ਹਰਜੀਤ ਬਿਸ਼ਨੰਦੀ, ਸਰਪੰਚ ਗੁਰਮੀਤ ਸਿੰਘ ਦਲ ਸਿੰਘ ਵਾਲਾ, ਜਸਵੀਰ ਸਿੰਘ ਬਹਿਬਲ ਕਲਾਂ, ਭੁਪਿੰਦਰ ਸਿੰਘ ਭੱਪਾ, ਗੁਰਪ੍ਰੀਤ ਸਿੰਘ ਸਿਬੀਆਂ, ਜੱਸੂ ਰਾਮੇਆਣਾ, ਸੁੱਖ ਔਲਖ ਰਾਮੇਆਣਾ, ਜੱਗਾ ਸਿੰਘ, ਟੋਨੀ ਡੋਡ, ਘਨਸ਼ਾਮ ਦਾਸ, ਕਾਮਰੇਡ ਰਣਬੀਰ ਚੰਦ ਪੰਵਾਰ, ਕਮਲ ਬਾਗੜੀ ਆਦਿ ਹਾਜਰ ਸਨ।