ਮਨਿੰਦਰਜੀਤ ਸਿੱਧੂ
- ਅਕਾਲੀ ਦਲ ਅਤੇ ਕਾਂਗਰਸ ਨੂੰ ਲਿਆ ਕਰੜੇ ਹੱਥੀਂ
ਜੈਤੋ, 10 ਜਨਵਰੀ, 2021 - ਆਉਣ ਵਾਲੀਆਂ ਨਗਰ ਕੌਂਸਲਾਂ ਚੋਣਾ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਧਰਮਜੀਤ ਸਿੰਘ ਰਾਮੇਆਣਾ ਅਤੇ ਜੈਤੋ ਹਲਕੇ ਦੇ ਸੀਨੀਅਰ ਆਗੂ ਅਮੋਲਕ ਸਿੰਘ ਨੇ ਕੀਤਾ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਦਾਇਤ ਮੁਤਾਬਿਕ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਸਾਫ-ਸੁਥਰੇ ਅਕਸ ਵਾਲੇ ਅਤੇ ਲੋਕਾਂ ਲਈ ਕੁੱਝ ਕਰ ਗੁਜਰਨ ਵਾਲੇ ਵਲੰਟੀਅਰਾਂ ਨੂੰ ਪਾਰਟੀ ਵੱਲੋਂ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉੱਪਰ ਹੀ ਲੜੀਆਂ ਜਾਣਗੀਆਂ।
ਉਹਨਾਂ ਕਿਹਾ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਕੁਸ਼ਾਸਨ ਤੋਂ ਨੱਕੋ ਨੱਕ ਹੋਏ ਪਏ ਹਨ।ਪਹਿਲਾਂ ਦਸ ਵਰ੍ਹੇ ਲਗਾਤਾਰ ਅਕਾਲੀਆਂ ਨੂੰ ਲੁੱਟਿਆ ਅਤੇ ਕੁੱਟਿਆ ਅਤੇ ਹੁਣ ਕੈਪਟਨ ਸਰਕਾਰ ਜੋ ਕਿ ਗੁੱਟਕਾ ਸਾਹਿਬ ਦੀਆਂ ਝੂਠੀਆਂ ਸੌਂਹਾਂ ਖਾ ਕੇ ਸੱਤਾ ‘ਤੇ ਕਾਬਜ ਹੋਣ ਵਿੱਚ ਕਾਮਯਾਬ ਹੋਈ ਹੈ ਨੇ ਵੀ ਉਹੋ ਰਾਹ ਫੜ੍ਹ ਲਿਆ ਹੈ। ਕਿਸਾਨੀ ਦੇ ਮਸਲੇ ਉੱਪਰ ਵੀ ਕੈਪਟਨ ਦਾ ਦੋਗਲਾ ਕਿਰਦਾਰ ਲੋਕਾਂ ਵਿੱਚ ਨਸ਼ਰ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਸਾਰੇ ਵਿੱਚੋਂ ਇੱਕ ਹੀ ਹਨ।ਸੋ ਇਹਨਾਂ ਸਾਰੇ ਕਾਰਨਾਂ ਕਰਕੇ ਲੋਕ ਇਹਨਾਂ ਦੀਆਂ ਵਧੀਕੀਆਂ ਤੋਂ ਅੱਕ ਕੇ ਅਤੇ ਕੇਜਰੀਵਾਲ ਦੁਆਰਾ ਦਿੱਲੀ ਵਿੱਚ ਕੀਤੇ ਹੋਏ ਬੇਹਤਾਸ਼ਾ ਕੰਮਾਂ ਨੂੰ ਦੇਖ ਕੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਉਣਗੇ।