← ਪਿਛੇ ਪਰਤੋ
ਚੰਡੀਗੜ੍ਹ,12 ਜਨਵਰੀ 2021 - ਕਬੱਡੀ ਦੇ ਸਟਾਰ ਰੇਡਰ ਮਹਾਂਬੀਰ ਸਿੰਘ ਅਠਵਾਲ ਦੀ ਬੀਤੀ ਰਾਤ ਮੌਤ ਹੋ ਗਈ। ਉਸ ਦੀ ਉਮਰ ਅਜੇ ਸਿਫ਼ਰ 29 ਸਾਲ ਦੀ ਹੀ ਸੀ। ਮਹਾਵੀਰ ਅਟਵਾਲ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਤੋਂ ਸਿਹਤ ਦੀ ਖਰਾਬੀ ਦੇ ਚੱਲਦਿਆਂ ਹਸਪਤਾਲ 'ਚ ਦਾਖਲ ਸਨ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪ੍ਰਸਿੱਧ ਕਬੱਡੀ ਖਿਡਾਰੀ ਦੀ ਮੌਤ ਨਾਲ ਖੇਡ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਵੀ ਗਹਿਰੇ ਸੋਗ ਦੀ ਲਹਿਰ ਹੈ।
Total Responses : 940