ਦੀਪਕ ਜੈਨ
- ਅਕਾਲੀ ਦਲ ਨੂੰ ਜਗਰਾਓਂ ਵਿਚ ਲੱਗਿਆ ਵੱਡਾ ਝਟਕਾ
ਜਗਰਾਓਂ, 16 ਜਨਵਰੀ 2021 - ਨਗਰ ਕੌਂਸਲ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ 14 ਤਰੀਕ ਨੂੰ ਵੋਟਾਂ ਪੈਣੀਆਂ ਹਨ। ਜਗਰਾਓਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅੱਜ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਅੱਜ ਠੁਕਰਾਲ ਨੇ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ।
ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਲਈ ਠੁਕਰਾਲ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਸੀ ਪਰ ਅੱਜ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਠੁਕਰਾਲ ਕਾਂਗਰਸ ਪਾਰਟੀ ਦੇ ਹੋ ਗਏ। ਸੂਤਰ ਇਹ ਦਸਦੇ ਹਨ ਕਿ ਲੁਧਿਆਣਾ ਵਿਚ ਅਜੀਤ ਸਿੰਘ ਠੁਕਰਾਲ ਦੇ ਕਿਸੇ ਰਿਸ਼ਤੇਦਾਰ ਨਾਲ ਮੰਤਰੀ ਆਸ਼ੂ ਦੀ ਚੰਗੀ ਯਾਰੀ ਹੈ ਅਤੇ ਜਗਰਾਓਂ ਵਿਚ ਨਗਰ ਕੌਂਸਲ ਚੌਣਾਂ ਵਿਚ ਫਾਇਦਾ ਲੈਣ ਲਈ ਕਾਂਗਰਸ ਪਾਰਟੀ ਵਲੋਂ ਅਜੀਤ ਠੁਕਰਾਲ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ।
ਇਸ ਮੌਕੇ ਕਾਂਗਰਸ ਦਿਹਾਤੀ ਪ੍ਰਧਾਨ ਸੋਨੀ ਗਾਲਿਬ ਵਲੋਂ ਅਜੀਤ ਸਿੰਘ ਠੁਕਰਾਲ ਨੂੰ ਜੀ ਆਇਆਂ ਆਖਿਆ ਗਿਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਕਾਸ ਨੂੰ ਵੇਖਦਿਆਂ ਬਹੁਤ ਲੋਕ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਅਤੇ ਆਉਣ ਵਾਲੇ ਸਮੇ ਵਿਚ ਹੋਰ ਵੀ ਵੱਡੀ ਗਿਣਤੀ ਵਿਚ ਕੋਲ ਪਾਰਟੀ ਨਾਲ ਜੁੜਨਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਕਸਪੱਖੀ ਸੋਚ ਨਾਲ ਚਲਦਿਆਂ ਅੱਜ ਹਰ ਵਰਗ ਕਾਂਗਰਸ ਪਾਰਟੀ ਨਾਲ ਜੁੜਿਆ ਹੈ। ਮੰਤਰੀ ਆਸ਼ੂ ਨੇ ਕਿਹਾ ਕਿ ਨਗਰ ਕੌਂਸਲ ਚੌਣਾ ਵਿਚ ਕਾਂਗਰਸ ਪਾਰਟੀ ਵਲੋਂ ਵੱਡੀ ਗਿਣਤੀ ਵਿਚ ਜਿੱਤ ਹਾਸਲ ਕੀਤੀ ਜਾਣੀ ਪੱਕੀ ਹੋ ਗਈ ਹੈ।
ਕਾਂਗਰਸ ਪਾਰਟੀ ਚ ਸ਼ਾਮਲ ਹੋਏ ਅਜੀਤ ਸਿੰਘ ਠੁਕਰਾਲ ਨੇ ਕਿਹਾ ਕਿ ਓਨਾ ਵਲੋਂ ਪੂਰੇ ਵਾਰਡ ਵੋਟਰਾਂ ਦੀ ਸਹਮਤੀ ਨਾਲ ਹੀ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਗਿਆ ਹੈ ਅਤੇ ਵਾਰਡ ਨਿਵਾਸੀ ਕਾਂਗਰਸ ਦੀ ਵਿਕਾਸ ਪੱਖੀ ਸੋਚ ਤੋਂ ਪ੍ਰਭਾਵਤ ਹਨ। ਇਥੇ ਇਹ ਜਿਕਰਯੋਗ ਹੈ ਕਿ ਠੁਕਰਾਲ ਪਰਿਵਾਰ ਇਕ ਟਕਸਾਲੀ ਅਕਾਲੀ ਪਰਿਵਾਰ ਸੀ ਅਤੇ ਪਿਛਲੇ ਕਈ ਦਸ਼ਕਾਂ ਤੋਂ ਅਕਾਲੀ ਦਲ ਪਾਰਟੀ ਵਿਚ ਰਹਿਕੇ ਕੌਂਸਲਰ ਦੀ ਸੀਟ ਅਕਾਲੀ ਦਲ ਦੀ ਝੋਲੀ ਪਾਈ ਹੈ।
ਜਗਰਾਓਂ ਵਿਚ ਕੀ ਹੋਵੇਗਾ ਅਕਾਲੀ ਦਲ ਦਾ ਭਵਿੱਖ ?
ਇਥੇ ਇਹ ਸੋਚਣ ਵਾਲੀ ਗੱਲ ਹੈ ਕਿ ਆਖਿਰ ਅਕਾਲੀ ਦਲ ਦਾ ਨਗਰ ਕੌਂਸਲ ਵਿਚ ਕਿ ਭਵਿੱਖ ਹੋਵੇਗਾ ਕਿਓਂਕਿ ਪਾਰਟੀ ਵਲੋਂ ਜੋ ਪਹਿਲੇ 13 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਓਨਾ ਵਿਚ ਵੀ 4-5 ਉਮੀਦਵਾਰ ਭਾਜਪਾ ਛੱਡਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ ਅਤੇ ਹੁਣ ਟਕਸਾਲੀ ਠੁਕਰਾਲ ਪਰਿਵਾਰ ਵੀ ਪਾਰਟੀ ਨੂੰ ਅਲਵਿਦਾ ਕਹਿਕੇ ਕਾਂਗਰਸ ਚ ਸ਼ਾਮਲ ਹੋ ਗਿਆ।