- ਮਿਸ਼ਨ ਸ਼ਤ ਪ੍ਰਤੀਸ਼ਤ ਲਈ ਵਿਭਾਗ ਦਾ ਹਰ ਕਰਮਚਾਰੀ ਹੋਵੇ ਦ੍ਰਿੜ- ਸਿੱਖਿਆ ਸਕੱਤਰ
ਕਪੂਰਥਲਾ, 16 ਜਨਵਰੀ 2021 - ਸਿੱਖਿਆ ਵਿਭਾਗ ਪੰਜਾਬ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਜਿੱਥੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਸਖ਼ਲ ਹੋਇਆ ਹੈ ਉੱਥੇ ਹੀ ਸਿੱਖਿਆ ਦੇ ਮਿਆਰੀਕਰਨ ਵਿੱਚ ਵੀ ਭਾਰਤ ਵਿੱਚ ਮੋਹਰੀ ਬਣਿਆ ਹੈ। ਇਸੇ ਗੱਲ ਨੂੰ ਸਾਰਥਕ ਕਰਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮਿਸ਼ਨ ਸ਼ਤ-ਪ੍ਰੀਤਸ਼ਤ ਤਹਿਤ ਸ਼ਾਨਦਾਰ ਨਤੀਜ਼ੇ ਪ੍ਰਾਪਤ ਕਰਨ ਲਈ ਜ਼ਿਲ੍ਹਾ ਕਪੂਰਥਲਾ ਦੀ ਪੜ੍ਹੋ ਪੰਜਾਬ ਟੀਮ ਦੇ ਮੈਂਬਰਾਂ ਦੀ ਮੋਟੀਵੇਸ਼ਨਲ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਖ਼ਸਰ (ਸ) ਕਪੂਰਥਲਾ ਗੁਰਦੀਪ ਸਿੰਘ ਗਿੱਲ, ਉੱਪ ਜ਼ਿਲ੍ਹਾ ਸਿੱਖਿਆ ਅਖ਼ਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ, ਸਿੱਖਿਆ ਸੁਧਾਰ ਟੀਮ, ਵੱਖ- ਵੱਖ ਵਿਸ਼ਿਆਂ ਦੇ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਨੇ ਸ਼ਿਰਕਤ ਕੀਤੀ। ਮਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਿੱਖਿਆ ਸਕੱਤਰ, ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਮਾਈਕ੍ਰੋਪਲਾਨਿੰਗ ਕਰ ਕੇ ਅਤੇ ਬੱਚਿਆਂ ਤੱਕ ਪਹੁੰਚ ਬਣਾ ਕੇ ਮਿਸ਼ਨ ਸ਼ਤ ਪ੍ਰਤੀਸ਼ਤ ਦਾ ਟਾਰਗੈੱਟ ਪੁਰਾ ਕਰਨ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।
ਉਹਨਾਂ ਬਲਾਕ ਨੋਡਲ ਅਖ਼ਸਰਾਂ ਨੂੰ ਸੰਜ਼ੀਦਗੀ ਨਾਲ ਆਪਣੇ ਬਲਾਕ ਵਿੱਚ ਵੱਧ ਤੋਂ ਵੱਧ ਕਾਰਜ਼ਸ਼ੀਲ ਹੋਣ ਦੀ ਪ੍ਰੇਰਨਾ ਦਿੱਤੀ। ਉਹਨਾਂ ਪੜ੍ਹੋ ਪੰਜਾਬ ਟੀਮ ਦੇ ਸਮੂਹ ਮੈਂਬਰਾਂ ਨੂੰ ਉਤਸ਼ਾਹਿਤ ਕਰਦਿਆਂ ਘੱਟ ਕੀਤੇ ਹੋਏ ਸਿਲੇਬਸ, ਪੇਪਰ ਪੈਟਰਨ, ਵਰਕਸ਼ੀਟਾਂ ਅਤੇ ਅਸਾਈਨਮੈਂਟਸ ਆਦਿ ਨੁੰ ਬੱਚਿਆਂ ਨਾਲ ਅਧਿਆਪਕਾਂ ਅਤੇ ਸਕੂਲ ਮੁਖੀਆਂ ਰਾਹੀਂ ਸਾਂਝਾ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਸਹਾਇਕ ਡਾਇਰੈਕਟਰ ਟ੍ਰੇਨਿੰਗ ਐੱਸ.ਸੀ.ਈ.ਆਰ.ਟੀ. ਸਲਿੰਦਰ ਸਿੰਘ ਅਤੇ ਸਟੇਟ ਕੋਆਰਡੀਨੇਟਰ ਚੰਦਰ ਸ਼ੇਖਰ ਨੇ ਸਮੂਹ ਡੀ.ਐੱਮਜ਼. ਅਤੇ ਬੀ.ਐੱਮਜ਼. ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਕੇ ਦੰਸਬਰ ਮਹੀਨੇ ਦੌਰਾਨ ਲਏ ਗਏ ਘਰੇਲੂ ਇਮਤਿਹਾਨਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਅਤੇ ਉਸ ਅਨੁਸਾਰ ਅਗਲੇਰੇ ਇਮਤਿਹਾਨਾਂ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਤਾਂ ਜੋ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਖ਼ਲਤਾ ਯਕੀਨੀ ਬਣਾਈ ਜਾ ਸਕੇ।
ਉਹਨਾਂ ਕਿਹਾ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਦਾ ਮਤਲਬ ਸਲਾਨਾ ਪ੍ਰੀਖਿਆਵਾਂ ਵਿੱਚ ਸਾਰੇ ਵਿਦਿਆਰਥੀਆਂ ਦਾ ਪਾਸ ਹੋਣਾ ਹੀ ਨਹੀਂ ਹੈ ਸਗੋਂ ਵਿਦਿਆਰਥੀਆਂ ਦਾ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਕੇ ਵੇਟੇਡ ਐਵਰੇਜ਼ ਵਧਾਉਣਾ ਵੀ ਹੈ। ਉਹਨਾਂ ਕਿਹਾ ਕਿ ਸਮੂਹ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਨੂੰ ਅੰਕੜਾ ਵਿਸ਼ਲੇਸ਼ਣ ਵਿੱਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ।ਉਹਨਾਂ ਸਮੂਹ ਪੜ੍ਹੋ ਪੰਜਾਬ ਟੀਮ ਦੇ ਮੈਂਬਰਾਂ ਨੂੰ ਪੰਜਾਬ ਐਜ਼ੂਕੇਅਰ ਐਪ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਬੱਚਿਆਂ ਨੁੰ ਵੀ ਐਜ਼ੂਕੇਅਰ ਐਪ ਬਾਰੇ ਭਰਪੂਰ ਜਾਣਕਾਰੀ ਦੇਣ ਦੀ ਸਲਾਹ ਦਿੱਤੀ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਪੜ੍ਹੋ ਪੰਜਾਬ ਟੀਮ ਮੈਂਬਰਾਂ ਤਰਖ਼ੋਂ ਸਖਤ ਮਿਹਨਤ ਕਰਕੇ ਜ਼ਿਲ੍ਹਾ ਕਪੁਰਥਲਾ ਨੂੰ ਦਸਵੀਂ ਅਤੇ ਬਾਰਵੀਂ ਜਮਾਤ ਦੇ ਸਲਾਨਾ ਨਤੀਜ਼ਿਆਂ ਵਿੱਚ ਮੋਹਰੀ ਬਣਾਉਣ ਦੀ ਵਚਨਬੱਧਤਾ ਕੀਤੀ।
ਮੀਟਿੰਗ ਦੌਰਾਨ ਸਮੂਹ ਬਲਾਕਾਂ ਦੇ ਨੋਡਲ ਅਖ਼ਸਰਾਂ, ਡੀ.ਐੱਮਜ਼. ਅਤੇ ਬੀ.ਐੱਮਜ਼. ਨੇ ਆਪਣੇ ਆਪਣੇ ਅਧੀਨ ਆਉਂਦੇ ਸਕੂਲਾਂ ਦੀਆਂ ਅੰਕੜਾ ਵਿਸ਼ਲੇਸ਼ਣ ਰਿਪੋਰਟਾਂ ਬਾਰੇ ਸਿੱਖਿਆ ਸਕੱਤਰ ਨੂੰ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਸਿੱਖਿਆ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ, ਸਹਾਇਕ ਡਾਇਰੈਕਟਰ ਟ੍ਰੇਨਿੰਗ ਐੱਸ.ਸੀ.ਈ.ਆਰ.ਟੀ. ਸਲਿੰਦਰ ਸਿੰਘ, ਸਟੇਟ ਕੋਆਰਡੀਨੇਟਰ ਚੰਦਰ ਸ਼ੇਖਰ, ਜ਼ਿਲ੍ਹਾ ਸਿੱਖਿਆ ਅਖ਼ਸਰ (ਸ) ਕਪੂਰਥਲਾ ਗੁਰਦੀਪ ਸਿੰਘ ਗਿੱਲ, ਉੱਪ ਜ਼ਿਲ੍ਹਾ ਸਿੱਖਿਆ ਅਖ਼ਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਦੇ ਨਾਲ ਪ੍ਰਿੰ. ਆਸ਼ਾ ਰਾਣੀ, ਪ੍ਰਿੰ. ਮੀਨੂੰ ਗੁਪਤਾ, ਪ੍ਰਿੰ. ਨਵਚੇਤਨ ਸਿੰਘ, ਪ੍ਰਿੰ. ਤਜਿੰਦਰਪਾਲ, ਪ੍ਰਿੰ. ਜਗਜੀਤ ਸਿੰਘ, ਪ੍ਰਿੰ. ਕੰਵਲਜੀਤ ਕੌਰ, ਪ੍ਰਿੰ. ਭਜਨ ਸਿੰਘ, ਪ੍ਰਿੰ. ਰਵਿੰਦਰ ਕੌਰ ਅਤੇ ਪ੍ਰਿੰ. ਰੀਤੂ, ਪ੍ਰਿੰ. ਮਹਿੰਦਰ ਕੌਰ, ਡੀ.ਐੱਮ. ਦਵਿੰਦਰ ਪੱਬੀ, ਡੀ.ਐੱਮ. ਦਵਿੰਦਰ ਸ਼ਰਮਾ, ਡੀ.ਐੱਮ. ਅਰੁਨ ਸ਼ਰਮਾ, ਡੀ.ਐੱਮ. ਜਗਜੀਤ ਸਿੰਘ, ਡੀ.ਐੱਮ. ਯੋਗਿਤਾ ਪਾਸੀ ਅਤੇ ਸਮੂਹ ਬੀ.ਐੱਮਜ਼. ਹਾਜ਼ਰ ਸਨ।