ਕੁਲਵਿੰਦਰ ਸਿੰਘ
- ਸਿਹਤ ਕਰਮੀਆਂ ਅਤੇ ਜਨਤਾ ਵਿਚ ਵਿਸ਼ਵਾਸ ਬਣਾਉਣ ਲਈ ਪਹਿਲਾਂ ਮੁੱਖ ਅਧਿਕਾਰੀ ਲਗਵਾਉਣ ਵੈਕਸੀਨ - ਡਾ ਰਾਕੇਸ਼
ਅੰਮ੍ਰਿਤਸਰ, 17 ਜਨਵਰੀ 2021 - ਅੰਮ੍ਰਿਤਸਰ ਦੇ ਵਿੱਚ ਪੂਰੇ ਦੇਸ਼ ਵਾਂਗੂੰ ਹੀ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਸਿਵਲ ਹਸਪਤਾਲ ਵਿਚ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਸੀ ਪੀ ਡਾ ਸੁਖਚੈਨ ਸਿੰਘ ਗਿੱਲ ਡੀ ਸੀ ਗੁਰਪ੍ਰੀਤ ਖਹਿਰਾ ਏਡੀਸੀ ਹਿਮਾਂਸ਼ੂ ਅਗਰਵਾਲ ਪ੍ਰਿੰਸੀਪਲ ਮੈਡੀਕਲ ਕਾਲਜ ਰਾਜੀਵ ਸ਼ਰਮਾ ਸਿਵਲ ਸਰਜਨ ਡਾ ਚਰਨਜੀਤ ਸਿੰਘ ਮੈਡੀਕਲ ਸੁਪਰਡੈਂਟ ਡਾ ਜੇ ਪੀ ਅੱਤਰੀ ਵਿਧਾਇਕ ਸੁਨੀਲ ਦੱਤੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਜਤਿੰਦਰ ਸੋਨੀਆ ਅਤੇ ਪੂਰੇ ਸਿਹਤ ਅਮਲੇ ਦੀ ਮੌਜੂਦਗੀ ਦੇ ਵਿਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਫਲੂ ਕਾਰਨਰ ਵਿੱਚ ਆਪਣੀ ਸੇਵਾ ਨਿਭਾ ਰਹੇ ਰਾਜੇਸ਼ ਸ਼ਰਮਾ ਅਤੇ ਪਹਿਲੀ ਮਹਿਲਾ ਡਾਕਟਰ ਕੋਰੋਨਾ ਲੈਬ ਸਿਵਲ ਹਸਪਤਾਲ ਦੀ ਇੰਚਾਰਜ ਡਾ ਬੇਬਿਕਾ ਮਹਿੰਦਰੂ ਤੋਂ ਕੀਤੀ ਗਈ। ਇਸ ਬਾਰੇ ਦੋਹਾਂ ਨੇ ਕਿਹਾ ਕਿ ਕੋਰੋਨਾ ਵੈਕਸੀਨ ਬਿਲਕੁਲ ਠੀਕ ਹੈ।
ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅੰਮ੍ਰਿਤਸਰ ਵਿੱਚ ਤਿੰਨ ਸੈਂਟਰ ਅੰਮ੍ਰਿਤਸਰ ਮੈਡੀਕਲ ਕਾਲਜ ਸਿਵਲ ਹਸਪਤਾਲ ਅਤੇ ਸੀ ਐਚ ਸੀ ਵੇਰਕਾ ਬਣਾਏ ਗਏ ਹਨ। ਜਿਨ੍ਹਾਂ ਵਿਚੋਂ 100-100 ਸਿਹਤ ਕਰਮੀ ਹਰ ਇਕ ਸੈਂਟਰ ਦੇ ਵਿੱਚ ਕਰੋਣਾ ਵੈਕਸੀਨ ਲਗਾਏਗਾ ਲੇਕਿਨ 300 ਸੌ ਵਿੱਚੋਂ ਕੇਵਲ 78 ਹੀ ਕੋਰੋਨਾ ਵੈਕਸੀਨ ਲਗਾਈ ਜਾ ਸਕੀ।
ਅਫਵਾਹਾਂ ਦਾ ਬਾਜ਼ਾਰ ਗਰਮ ਹੋਣ ਤੇ ਹੈਲਥ ਡਿਪਾਰਟਮੈਂਟ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਮੁਖੀ ਡਾ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਿਹਤ ਅਧਿਕਾਰੀਆਂ ਜਿਨ੍ਹਾਂ ਵਿੱਚ ਸਿਵਲ ਸਰਜਨ ਐਮਐਸ ਅਤੇ ਐਸਐਮਓ ਸ਼ਾਮਲ ਹਨ ਖ਼ੁਦ ਨੂੰ ਇਹ ਵੈਕਸੀਨ ਲਗਾਉਣਾ ਚਾਹੀਦਾ ਹੈ। ਜਿਸ ਦੇ ਨਾਲ ਬਾਕੀ ਸਿਹਤ ਕਰਮੀਆਂ ਅਤੇ ਆਮ ਜਨਤਾ ਦਾ ਵਿਸ਼ਵਾਸ ਵਧੇ ਅਤੇ ਅਫ਼ਵਾਹਾਂ ਤੇ ਠੱਲ੍ਹ ਪਾਈ ਜਾ ਸਕੇ।