ਅਸ਼ੋਕ ਵਰਮਾ
ਮਾਨਸਾ,19ਜਨਵਰੀ2021:ਮਾਨਸਾ ਪੁਲਿਸ ਨੇ ਥਾਣਾ ਸਿਟੀ ਬੁਢਲਾਡਾ ਦੇ ਇਲਾਕੇ ਵਿੱਚੋੋਂ 16 ਜਨਵਰੀ ਦੀ ਰਾਤ ਨੂੰ ਝਪਟ ਮਾਰ ਕੇ ਮੋਬਾਇਲ ਫੋੋਨ ਖੋਹਣ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਵਾਰਦਾਤ ਸਬੰਧੀ ਧਰਮਪ੍ਰੀਤ ਸਿੰਘ ਉਰਫ ਘੁੱਲਾ ਪੁੱਤਰ ਬਿੱਕਰ ਸਿੰਘ, ਮੁਨਿੰਦਰ ਸਿੰਘ ਪੁੱਤਰ ਬੰਤਾ ਸਿੰਘ ਅਤੇ ਬੂਟਾ ਸਿੰਘ ਉਰਫ ਗੁਰਪ੍ਰੀਤ ਸਿੰਘ ਪੁੱਤਰ ਨੇਕ ਸਿੰਘ ਵਾਸੀਅਨ ਅਹਿਮਦਪੁਰ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਖੋਹਿਆ ਹੋਇਆ ਵੀਵੋ ਕੰਪਨੀ ਦਾ ਮੋਬਾਇਲ ਫੋੋਨ ਅਤੇ ਵਾਰਦਾਤ ਵਿੱਚ ਵਰਤਆ ਮੋੋਟਰਸਾਈਕਲ ਮਾਰਕਾ ਬਰਾਮਦ ਕਰ ਲਿਆ ਹੈ।
ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬੁਢਲਾਡਾ ਵਿਖੇ ਮਨੀ ਬਾਂਸਲ ਪੁੱਤਰ ਭਗਵਾਨ ਦਾਸ ਵਾਸੀ ਬੁਢਲਾਡਾ ਦਾ ਮੋਬਾਇਲ ਖੋਹ ਲਿਆ ਸੀ ਜਦੋਂ ਉਹ ਆਪਣੀ ਦੁਕਾਨ ਤੋੋਂ ਆਪਣੇ ਘਰ ਵਾਪਸ ਆ ਰਿਹਾ ਸੀ। ਉਹਨਾਂ ਦੱਸਿਆ ਕਿ ਰਸਤੇ ਵਿੱਚ ੇ ਫੋੋਨ ਆਉਣ ਕਰਕੇ ਉਹ ਆਪਣਾ ਮੋਬਾਇਲ ਜੇਬ ਵਿੱਚੋੋਂ ਕੱਢ ਕੇ ਸੁਨਣ ਲੱਗਾ ਤਾਂ ਪਿੱਛੋਂ ਬਿਨਾਂ ਨੰਬਰ ਵਾਲੇ ਮੋੋਟਰਸਾਈਕਲ ਤੇ ਸਵਾਰ 3 ਨੌੌਜਵਾਨਾਂ ਨੇ ਉਸਦਾ ਮੋੋਬਾਇਲ ਫੋੋਨ ਖੋਹ ਲਿਆ ਅਤੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਸਬੰਧ ’ਚ ਮੁਕੱਦਮਾ ਦਰਜ ਕਰਨ ਉਪਰੰਤ ਥਾਣਾ ਸਿਟੀ ਬੁਢਲਾਡਾ ਦੇ ਮੁੱਖ ਥਾਣਾ ਐਸ.ਆਈ. ਸੁਰਜਨ ਸਿੰਘ ਦੀ ਨਿਗਰਾਨੀ ਹੇਠ ਤਫਤੀਸ਼ੀ ਅਫਸਰ ਏਐਸਆਈ ਪੂਰਨ ਸਿੰਘ ਨੇ ਮੁਲਜਮ ਕਾਬੂ ਕਰ ਲਏ। ਉਹਨਾਂ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਸੁਰਾਗ ਲੱਗਣ ਦੀ ਸੰਭਾਵਨਾ ਹੈ।