← ਪਿਛੇ ਪਰਤੋ
ਆਮ ਆਦਮੀ ਪਾਰਟੀ ਵੱਲੋਂ ਬੰਗਾ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਜਿੱਤ ਦਾ ਦਾਅਵਾ
ਰਾਜਿੰਦਰ ਕੁਮਾਰ ਬੰਗਾ 19 ਜਨਵਰੀ,2021: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਐਮਐਲਏ ਤਿਲਕ ਨਗਰ ਦਿੱਲੀ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਲੀਡਰ ਹਰਪਾਲ ਚੀਮਾ ਨਾਲ ਇਕ ਅਹਿਮ ਮੀਟਿੰਗ ਮਨੋਹਰ ਲਾਲ ਗਾਬਾ ਆਪ ਦੇ ਜ਼ਿਲ੍ਹਾ ਜਨਰਲ ਸਕੱਤਰ (ਐੱਸ ਬੀ ਐੱਸ ਨਗਰ) ਦੀ ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਹੋਈ ਹੈ। ਇਸ ਮੌਕੇ ਵਫ਼ਦ ਨੇ ਸੀਨੀਅਰ ਆਗੂਆਂ ਨਾਲ ਬੰਗਾ ਦੇ ਰਾਜਨੀਤਕ ਹਲਾਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਮੀਦਵਾਰਾਂ ਦੀ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ। ਜਨਰਲ ਸਕੱਤਰ ਮਨੋਹਰ ਲਾਲ ਗਾਬਾ ਨੇ ਦੱਸਿਆ ਕਿ 15 ਦੇ 15 ਵਾਰਡਾਂ ਵਿਚੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਵੋਟ ਲੜੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਲਈ ਪਾਰਟੀ ਦੇ ਵਲੰਟੀਅਰਾਂ ਦੇ ਹੌਸਲੇ ਬੁਲੰਦ ਹਨ ਅਤੇ ਦਿੱਲੀ ਵਿਚ ਦਿੱਤੀਆਂ ਸਹੂਲਤਾਂ ਅਤੇ ਕੰਮਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਪਾਰਟੀ ਬੰਗਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਆਪਣੀ ਕਮੇਟੀ ਬਣਾਵੇਗੀ। ਗਾਬਾ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਤਕ ਸਾਰੇ ਪੰਦਰਾਂ ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ।
Total Responses : 939