ਦੀਪਕ ਜੈਨ
ਜਗਰਾਓਂ, 20 ਜਾਂਵੀ 2021 - ਐਸ ਐਸ ਪੀ ਲੁਧਿਆਣਾ ਦਿਹਾਤੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੜਕ ਸੁਰੱਖਿਆ ਜੀਵਨ ਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ 'ਤੇ ਡੀ ਐਸ ਪੀ ਟ੍ਰੈਫਿਕ ਲੁਧਿਆਣਾ ਦਿਹਾਤੀ ਅਨਿਲ ਕੁਮਾਰ ਭਨੋਹਟ ਅਤੇ ਇਨਸਪੈਕਟਰ ਸਤਪਾਲ ਸਿੰਘ ਵੱਲੋਂ ਪਬਲਿਕ ਕੈਰੀਅਰ ਕੈਟਰ ਯੂਨੀਅਨ ਦਾਣਾ ਮੰਡੀ ਜਗਰਾਉਂ ਦੇ ਡਰਾਈਵਰਾ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਹਦਾਇਤਾਂ ਕੀਤੀਆਂ ਗਈਆਂ ਹਨ।
ਡੀਐਸਪੀ ਅਨਿਲ ਕੁਮਾਰ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਜਰੂਰੀ ਹੈ ਕਿਓਂਕਿ ਟ੍ਰੈਫਿਕ ਨਿਯਮ ਦੀ ਪਾਲਣ ਨਾ ਹੋਣ 'ਤੇ ਜਿਥੇ ਆਪਣੀ ਜਾਨ ਨੂੰ ਖਤਰਾ ਹੋ ਸਕਦਾ ਹੈ ਓਥੇ ਦੂਜੇ ਵਿਅਕਤੀ ਦੀ ਜਾਨ ਵੀ ਖਤਰੇ 'ਚ ਪੈ ਸਕਦੀ ਹੈ। ਇਸ ਮੌਕੇ ਪਬਲਿਕ ਕੈਰੀਅਰ ਕੈਟਰ ਯੂਨੀਅਨ ਦਾਣਾ ਮੰਡੀ ਜਗਰਾਉਂ ਦੇ ਡਰਾਈਵਰਾ ਵਲੋਂ ਵੀ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ।