ਰਾਜਿੰਦਰ ਕੁਮਾਰ
- ਭਾਰਤੀਆ ਜੀਵਨ ਨਿਗਮ ਦੇ ਸੀਨੀਅਰ ਡਵੀਜਨਲ ਮੈਨੇਜਰ ਕਪੂਰ ਸਿੰਘ ਤੇ ਮੈਨੇਜਰ ਸੀ ਐਲ ਆਈ ਏ ਮੁਨੀਸ਼ ਅੰਗਰੀਸ਼ ਦਾ ਫੁਲ ਮਾਲਵਾ ਪਾ ਕੇ ਸਨਮਾਨ ਕਰਨ ਮੌਕੇ ਯਾਦਗਾਰੀ ਫੋਟੋ ਕਰਵਾਉਣ ਮੌਕੇ
ਨਵਾਂਸ਼ਹਿਰ, 23 ਜਨਵਰੀ 2021 - ਸਾਨੂੰ ਅੱਜ ਦੇ ਸਮੇਂ ਵਿਚ ਆਪਣੇ ਬੁਢੇਪੇ ਨੂੰ ਸਰਲ ਬਣਾਉਣ ਲਈ ਇਕ ਐਦਾਂ ਦੇ ਸਾਥ ਦੀ ਜਰੂਰਤ ਹੈ ਜੋ ਤੁਹਾਂਦੇ ਹੁੰਦਿਆਂ ਹੋਇਆਂ ਵੀ ਬੁਢੇਪੇ ਵਿਚ ਮਦਦਗਾਰ ਹੋਵੇ ਤੇ ਤੁਹਾਂਦੇ ਨਾ ਹੋਣ ਤੋਂ ਬਾਦ ਵੀ ਪਰਿਵਾਰ ਨੂੰ ਮਦਦ ਦੇ ਸਕੇ ਅਸੀਂ ਇਹ ਕਹਿ ਸਕਦੇ ਹਾਂ ਸਾਨੂੰ ਛੋਟੀਆਂ ਛੋਟੀਆਂ ਬੱਚਤ ਕਰਕੇ ਜੀਵਨ ਬੀਮਾ ਕਰਵਾਉਣਾ ਚਾਹੀਦਾ ਹੈ ਤਾਂ ਜੋ ਵਧਿਆ ਤੇ ਖੁਸ਼ਹਾਲ ਭੱਵਿਖ ਦਾ ਨਿਰਮਾਣ ਕਰ ਸਕਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ ਕਪੂਰ ਸਿੰਘ ਸੀਨੀਅਰ ਡਵੀਜ਼ਨਲ ਮੈਨੇਜਰ ਭਾਰਤੀਆ ਜੀਵਨ ਬੀਮਾ ਨਿਗਮ ਜਲੰਧਰ ਡਵੀਜ਼ਨ ਨੇ ਸਥਾਨਿਕ ਭਾਰਤੀਆ ਜੀਵਨ ਬੀਮਾ ਦੀ ਸ਼ਾਖਾ ਵਲੋਂ ਕਰਵਾਈ ਇਕ ਏਜੰਟ ਮੀਟਿੰਗ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਜੀਵਨ ਬੀਮਾ ਪਾਲਸੀਆ ਜਿੱਥੇ ਪਰਿਵਾਰ ਦੀ ਆਰਥਿਕਤਾ ਨੂੰ ਮਜਬੂਤ ਕਰਦੀਆ ਹਨ, ਉੱਥੇ ਹੀ ਉਨ੍ਹਾਂ ਦੇ ਨਿਗਮ ਦੀਆ ਸਿਹਤ ਬੀਮਾ ਯੋਜਨਾਵਾ ਸਿਹਤ ਖਰਾਬ ਹੋਣ ਤੇ ਉਸ ਦੇ ਆਏ ਖਰਚ ਦੀ ਪੂਰਤੀ ਕਰਦੀਆ ਹਨ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੁਨੀਸ਼ ਅੰਗਰੀਸ਼ ਮੈਨੇਜਰ ਸੀ ਐਲ ਆਈ ਏ ਜਲੰਧਰ ਡਵੀਜ਼ਨ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਭਾਰਤੀਆ ਜੀਵਨ ਬੀਮਾ ਨਿਗਮ ਇਕ ਇਸ ਤਰ੍ਹਾਂ ਦਾ ਨਿਗਮ ਹੈ ਜਿਸ ਨੇ ਪੂਰੇ ਭਾਰਤ ਵਿੱਚ ਨਿੱਜੀ ਜੀਵਨ ਬੀਮਾ ਕੰਪਨੀਆ ਦੇ ਮੁਕਾਬਲੇ 80 ਫੀਸਦੀ ਤੋਂ ਜਿਆਦਾ ਯੋਗਦਾਨ ਦੇਸ਼ ਨੂੰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਨਿਗਮ ਲੋਕਾ ਦੁਆਰਾ ਦਿੱਤੇ ਪੈਸੇ ਨੂੰ ਬੁਹਤ ਹੀ ਸੁਰੱਖਿਅਤ ਸਥਾਨਾ ਤੇ ਨਿਵੇਸ਼ ਕਰਦਾ ਹੈ ਅਤੇ ਉਸ ਤੋ ਮਿਲਣ ਵਾਲੇ ਲਾਭ ਨੂੰ ਆਪਣੇ ਨਿਵੇਸ਼ਕਾਂ ਨੂੰ ਵੰਡ ਦਿੰਦਾ ਹੈ।ਉਨ੍ਹਾਂ ਦੱਸਿਆ ਕਿ ਭਾਰਤ ਅੰਦਰ 2048 ਦੇ ਕਰੀਬ ਸ਼ਾਖਾ ਹਨ ਜਿਨ੍ਹਾਂ ਵਿਚੋਂ ਨਵਾਂਸ਼ਹਿਰ ਸ਼ਾਖਾ ਦਾ 9ਵਾ ਸਥਾਨ ਹੈ, ਜੋ ਬੁਹਤ ਹੀ ਮਾਨ ਵਾਲੀ ਗੱਲ ਹੈ।ਇਸ ਮੌਕੇ ਤੇ ਫੀਲਡ ਸਟਾਫ, ਏਜੰਟ ਅਤੇ ਹੋਰ ਦਫ਼ਤਰੀ ਮੇਬਰਾਂ ਵਲੋਂ ਉਨ੍ਹਾਂ ਦਾ ਮਾਨ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਹਾਜ਼ਰ ਸਮੂਹ ਵਿੱਚ ਵਿਸ਼ੇਸ਼ ਕਰਕੇ ਬ੍ਰਮ ਦੇਵ ਸ਼ਾਖਾ ਪ੍ਰਬੰਧਕ ਨਵਾਂਸ਼ਹਿਰ, ਅਮਰਜੀਤ ਰੱਤੂ ਸ਼ਾਖਾ ਪ੍ਰਬੰਧਕ ਬੰਗਾ, ਬਲਜਿੰਦਰ ਸਿੰਘ ਸ਼ਾਖਾ ਪ੍ਰਬੰਧਕ ਰਾਹੋ, ਓਮ ਨਾਰਾਇਣ ਰਲ ਡਿਪਟੀ ਮੈਨੇਜਰ ਨਵਾਂਸ਼ਹਿਰ, ਰਾਕੇਸ਼ ਅਰੋੜਾ ,ਜਸਵੀਰ ਸਿੰਘ ਬੱਧਣ, ਜੀ ਐਸ ਪਰਮਾਰ ਸੁਨੀਲ ਕੁਮਾਰ ਬੀਕਾ, ਰਵਿੰਦਰ ਵਿਰਦੀ, ਅਮਿਤ ਮਹਿਤਾ,, ਸੁਰਿੰਦਰ ਝੱਲੀ ਅਰਵਿੰਦਰ ਸਿੰਘ, ਰਜਨੀ ਬਾਲਾ, ਸੀਮਾ ਅਰੋੜਾ, ਹਰਮੇਸ਼ ਕਲਸੀ, ਨਰਿੰਦਰ ਬੀਬਾ ਬਿੰਦ੍ਰਾ, ਵਿਸ਼ਾਲ ਕੁਮਾਰ ,ਚਰਨਜੀਤ ਸਿੰਘ, ਸੁਰਿੰਦਰ ਕੌਰ,ਜਸਵੀਰ ਰਾਮ, ਮਨਦੀਪ ਕੌਰ, ਪਰਮਿੰਦਰ ਸਿੰਘ, ਰਾਹੁਲ ਨੋਰਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਏਜੰਟ ਤੇ ਫੀਲਡ ਅਧਿਕਾਰੀ ਸ਼ਾਮਿਲ ਸਨ।