← ਪਿਛੇ ਪਰਤੋ
ਮਨਾਲੀ (ਦੀਪਕ ਜੈਨ ): ਪੂਰੇ ਦੇਸ਼ ਵਿਚ ਇਸ ਵੇਲੇ ਠੰਡ ਦਾ ਮਾਹੌਲ ਹੈ ਅਤੇ ਕੁਝ ਲੋਕ ਰਜਾਈ ਦਾ ਨਿੱਗ ਮਾਨ ਰਹੇ ਹਨ ਪਰ ਕੁਝ ਠੰਡ ਦਾ ਮਜਾ ਹੋਰ ਜ਼ਿਆਦਾ ਲੈਣ ਲਈ ਬਰਫੀਲੇ ਇਲਾਕਿਆਂ ਵਲ ਰੁੱਖ ਕਰ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਬਰਫ ਇਸ ਵਾਰ ਮਨਾਲੀ ਵਲ ਧਿਆਨ ਜ਼ਿਆਦਾ ਖਿੱਚ ਰਹੀ ਹੈ। ਬਾਬੂਸ਼ਾਹੀ ਦੇ ਪਤਰਕਾਰ ਵਲੋਂ ਮਨਾਲੀ ਵਿਖੇ ਦੌਰਾ ਕੀਤਾ ਗਿਆ ਤਾਂ ਓਥੇ ਸੈਲਾਨੀਆਂ ਦਾ ਇੱਕਠ ਦੇਖ ਹੈਰਾਨੀ ਹੋ ਰਹੀ ਸੀ। ਪਹਿਲਾਂ ਤਾਂ ਭੀੜ ਜ਼ਿਆਦਾ ਹੋਣ ਕਾਰਨ ਘੰਟੇ ਗੱਡੀਆਂ ਦਾ ਜਾਮ ਰਿਹਾ ਅਤੇ ਬਾਅਦ ਵਿਚ ਬਰਫ ਦਾ ਆਨੰਦ ਮਾਣਨ ਲਈ ਸੈਲਾਨੀ ਬਰਫ ਨਾਲ ਖੇਡਦੇ ਵਿਖਾਈ ਦਿੱਤੇ। ਕੁਝ ਸੈਲਾਨੀਆਂ ਨਾਲ ਗੱਲਬਾਤ ਦੌਰਾਨ ਓਨਾ ਦੱਸਿਆ ਕਿ ਆਪਣੇ ਕੰਮਕਾਰ ਦੇ ਰੁਝੇਵੇਂ ਵਿਚੋਂ ਕੁਝ ਸਮਾਂ ਕੱਢਕੇ ਬਰਫੀਲੇ ਇਲਾਕੇ ਵਿਚ ਆਨੰਦ ਮਾਨਣਾ ਬਹੁਤ ਹੀ ਵਧੀਆ ਤਜਰਬਾ ਰਿਹਾ ਹੈ। ਇਸ ਮੌਕੇ ਜਿਥੇ ਬੱਚੇ ਹੱਸਦੇ ਖੇਡਦੇ ਨਜਰ ਆਏ ਓਥੇ ਹੀ ਨੌਜਵਾਨ ਜੋੜੇ ਅਤੇ ਅਧੇੜ ਉਮਰ ਦੇ ਲੋਕ ਵੀ ਆਨੰਦ ਮਾਣਦੇ ਵਿਖਾਈ ਦਿੱਤੇ।
Total Responses : 942