ਮਨਿੰਦਰਜੀਤ ਸਿੱਧੂ
ਜੈਤੋ, 28 ਜਨਵਰੀ, 2021 - ਸਥਾਨਕ ਸ਼ੇਖ਼ ਫ਼ਰੀਦ ਪ੍ਰੈਸ ਕਲੱਬ (ਰਜਿ:) ਜੈਤੋ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿਚ ਅੱਜ ਭੋਲਾ ਸ਼ਰਮਾ ਸੰਸਥਾ ਦੇ ਲਾਗਤਾਰ 7ਵੀਂ ਵਾਰ ਪ੍ਰਧਾਨ ਚੁਣੇ ਗਏ। ਚੋਣ ਲਈ ਹੋਈ ਬੈਠਕ ਵਿਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੁਣੌਤੀਆਂ ਬਾਰੇ ਗੰਭੀਰ ਚਰਚਾ ਕਰਨ ਸਮੇਤ ਇਨਾਂ ਨਾਲ ਸਿੱਝਣ ਬਾਰੇ ਵੀ ਵਿਚਾਰਾਂ ਹੋਈਆਂ। ਇਥੋਂ ਦੇ ਲਾਇਨਜ਼ ਆਈ ਕੇਅਰ ਸੈਂਟਰ ਵਿਚ ਪ੍ਰਧਾਨ ਭੋਲਾ ਸ਼ਰਮਾ ਦੀ ਸਦਾਰਤ ਹੇਠ ਮੀਟਿੰਗ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਭੋਲਾ ਸ਼ਰਮਾ ਨੂੰ ਪ੍ਰਧਾਨ, ਰਘੂਨੰਦਨ ਪਰਾਸ਼ਰ ਨੂੰ ਸਰਪ੍ਰਸਤ, ਐਡਵੋਕੇਟ ਸਤੀਸ਼ ਕੁਮਾਰ ‘ਭੀਰੀ’ ਨੂੰ ਚੇਅਰਮੈਨ, ਸਤਵਿੰਦਰਪਾਲ ਸਿੰਘ ‘ਸੱਤੀ’ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਤੇਜ ਸਿੰਘ ਸਿੱਧੂ ਭਗਤੂਆਣਾ ਨੂੰ ਮੀਤ ਪ੍ਰਧਾਨ, ਧਰਮਪਾਲ ਪੁੰਨੀ ਨੂੰ ਸਕੱਤਰ, ਮਨਿੰਦਰਜੀਤ ਸਿੰਘ ਸਿੱਧੂ ਨੂੰ ਖ਼ਜ਼ਾਨਚੀ ਅਤੇ ਕੁਲਦੀਪ ਸਿੰਘ ਖਾਲਸਾ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਸੰਧੀਰ ਗਰਗ, ਭੁਪਿੰਦਰ ਸ਼ਰਮਾ ਪਰਾਸ਼ਰ ਅਤੇ ਹਰਵਿੰਦਰਪਾਲ ਸ਼ਰਮਾ ਕਾਰਜਕਾਰਨੀ ਮੈਂਬਰ ਕਾਰਜਕਾਰਨੀ ਮੈਂਬਰ ਬਣਾਏ ਗਏ। ਪ੍ਰਧਾਨ ਭੋਲਾ ਸ਼ਰਮਾ ਨੇ ਆਖਿਆ ਕਿ ਕਲੱਬ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਤੇ ਨਿਸ਼ਠਾ ਨਾਲ ਨਿਭਾਉਣਗੇ। ਉਨਾਂ ਫ਼ਰਜ਼ਾਂ ’ਤੇ ਪਹਿਰੇਦਾਰੀ ਕਰਨ ਦਾ ਅਹਿਦ ਕਰਦਿਆਂ ਭਰੋਸਾ ਦਿੱਤਾ ਕਿ ਸਮਾਜ ਅੰਦਰ ਨਿਵੇਕਲੀਆਂ ਪਿਰਤਾਂ ਪ੍ਰਦਾਨ ਕਰਨ ਲਈ ਸੰਸਥਾ ਨੂੰ ਨਵੇਂ ਟਰੈਕ ’ਤੇ ਪਾਉਣਗੇ। ਉਨਾਂ ਸਮੂਹ ਸਹਿ-ਕਰਮੀਆਂ ਪਾਸੋਂ ਇਨਾਂ ਕਾਰਜਾਂ ਲਈ ਪੂਰਨ ਸਹਿਯੋਗ ਦੀ ਪੁਰਜ਼ੋਰ ਮੰਗ ਵੀ ਕੀਤੀ।