ਕੈਪਟਨ ਨੇ ਮਨਾਇਆ ਆਪਣੇ ਦੋਹਤੇ ਦਾ ਜਨਮਦਿਨ
ਚੰਡੀਗੜ੍ਹ,22 ਫਰਵਰੀ,2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਆਪਣੇ ਦੋਹਤੇ ਨਿਰਵਾਨ ਸਿੰਘ ਦਾ ਜਨਮਦਿਨ ਮਨਾਇਆ। ਮੁੱਖ ਮੰਤਰੀ ਨੇ ਆਪਣੇ ਪੋਤੇ ਨਾਲ ਕੇਕ ਵੀ ਕੱਟਿਆ। ਜ਼ਿਕਰਯੋਗ ਹੈ ਕਿ ਨਿਰਵਾਨ ਸਿੰਘ ਆਪਣੇ ਨਾਨੇ ਨਾਲ ਚੰਡੀਗੜ੍ਹ 'ਚ ਰਹਿੰਦੇ ਨੇ। ਨਿਰਵਾਨ ਆਈ ਟੀ ਵਿਚ ਐਕਸਪਰਟ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੋਸ਼ਲ ਮੀਡੀਆ ਵੀ ਨਿਰਵਾਨ ਹੀ ਦੇਖਦੇ ਨੇ।