ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰਾ ਜੱਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ
ਬਾਬੂਸ਼ਾਹੀ ਬਿਊਰੋ
ਚੰਡੀਗੜ 22 ਫਰਵਰੀ , ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕੇਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋ ਕਿਹਾ ਕਿ ਗਿਆ ਕਿ ਭੀੜ ਖੇਤੀ ਕਾਨੂੰਨਾਂ ਨੂੰ ਰੱਦ ਨਹੀ ਕਰਵਾ ਸਕਦੀ , ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਚ ਨਿੰਦਿਆ ਕੀਤੀ । ਉਨਾ ਕਿਹਾ ਕਿ ਭੀੜਾਂ ਹੀ ਅੰਦੋਲਨ ਜਿਤਵਾਂਉਦੀਆਂ ਤੇ ਕਾਲੇ ਖੇਤੀ ਕਾਨੂੰਨਾਂ ਤੇ ਵੀ ਅੰਨਦਾਤਾ ਜਿੱਤ ਪ੍ਰਾਪਤ ਕਰਕੇ ਹੀ ਰਹੇਗਾ । ਪੀਰਮੁਹਮਦ ਨੇ ਤੋਮਰ ਤੇ ਦੋਸ਼ ਲਾਇਆ ਕਿ ਉਨਾ ਕਿਸਾਨੀ ਘੋਲ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀ ਛੱਡੀ ਤੇ ਹੁਣ ਬੇਹੱਦ ਨਿਰਾਸ਼ਾਜਨਕ ਬਿਆਨਬਾਜੀ,ਤੇ ਅਜੀਬੋ ਗਰੀਬ ਜਿਹੇ ਬਿਆਨ ਦੋਣਾ ਉਹਨਾਂ ਨੂੰ ਸ਼ੋਭਾ ਨਹੀ ਦਿੰਦੇ । ਖੇਤੀ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਅੰਨਦਾਤੇ ਦੀ ਸੁਣਨ ਨਾਂ ਕੀ ਕੁਝ ਧਨਾਢ ਪਰਿਵਾਰਾਂ ਦੀ । ਉਨਾ ਸਪੱਸ਼ਟ ਕੀਤਾ ਕਿ ਮੋਦੀ ਹਕੂਮਤ ਵਾਕਿਆ ਹੀ ਪੂੰਜੀਪਤੀਆਂ ਦੇ ਹੱਥ ਚ ਖੇਡ ਰਹੀ ਹੈ। ਲੋਕਤੰਤਰੀ ਮੁਲਕ ਚ ਮਤਲਬ ਲੋਕਾਂ ਦਾ ਰਾਜ ਹੁੰਦਾ ਹੈ।
ਪੀਰਮਹੁੰਮਦ ਨੇ ਚਿੰਤਾ ਪ੍ਰਗਟਾਈ ਕਿ ਜਿਵੇ ਦਾ ਰਵੱਈਆਂ ਲਗਾਤਾਰ ਮੋਦੀ ਸਰਕਾਰ ਨੇ ਅਖਤਿਆਰ ਕੀਤਾ ਹੈ ਉਹ ਦੇਸ਼ ਲਈ ਬਹੁਤ ਭਿਆਨਕ ਸਿੱਧ ਹੋ ਸਕਦਾ ਹੈ ਕਿਉਕਿ ਲੋਕਤੰਤਰੀ ਮੁਲਕ ਚ ਕਾਨੂੰਨ ਬਣਦੇ ਆਏ ਹਨ ਤੇ ਜੇ ਕਿਸੇ ਨੂੰ ਉਨਾ ਕਾਨੂੰਨਾਂ ਤੋ ਇਤਰਾਜ ਹੈ ਤਾਂ ਸਰਕਾਰਾਂ ਰੱਦ ਵੀ ਕਰਦੀਆਂ ਹਨ ਪਰ ਮੋਦੀ ਹਕੂਮਤ ਦੀ ਅੜੀ ਲੋਕਾਂ ਦੇ ਭਵਿੱਖ ਲਈ ਬੇਹੱਦ ਖਤਰਨਾਕ ਹੈ । ਉਹਨਾ ਕਿਹਾ ਕਿ ਟਿੱਕਰੀ ਬਾਰਡਰ ਤੇ ਦਿੱਲੀ ਪੁਲਿਸ ਵੱਲੋ ਲਗਾਏ ਗਏ ਚਿਤਾਵਨੀ ਬੋਰਡ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਬਹੁਤ ਜਲਦ ਕੇਦਰ ਸਰਕਾਰ ਜਾਣਬੁੱਝ ਕੇ ਪੁਰਅਮਨ ਢੰਗ ਨਾਲ ਚੱਲ ਰਹੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਕੋਈ ਵੱਡੀ ਕਾਰਵਾਈ ਕਰਨ ਦੇ ਰੋਅ ਵਿੱਚ ਹੈ ਜਿਸ ਨਾਲ ਮਸਲਾ ਹੱਲ ਹੋਣ ਦੀ ਜਗਾ ਵਿਗੜੇਗਾ। ਸਰਕਾਰ ਨੂੰ ਅਜਿਹੀ ਗਲਤੀ ਨਹੀ ਕਰਨੀ ਚਾਹੀਦੀ ।
ਕੈਪਸ਼ਨ ਕਰਨੈੈਲ ਸਿੰਘ ਪੀਰਮੁਹੰਮਦ।