ਰਾਜਪੁਰਾ, 24 ਫਰਵਰੀ 2021 - ਅੰਤਰਰਾਸ਼ਟਰੀ ਸਾਈਕਲਿਸਟ ਤੇ ਮਹਾਰਾਜਾ ਰਣਜੀਤ ਸਿੰਘ ਸਟੇਟ ਅਵਾਰਡੀ ਜਗਦੀਪ ਸਿੰਘ ਕਾਹਲੋਂ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਵਿੱਚ ਅੱਜ ਉਸ ਵੇਲੇ ਇੱਕ ਹੋਰ ਵਾਧਾ ਹੋਇਆ ਜਦੋਂ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਅਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਵੱਲੋਂ ਜਗਦੀਪ ਸਿੰਘ ਕਾਹਲੋਂ ਨੂੰ ਨੌਰਥ ਜ਼ੋਨ ਸਾਈਕਲਿੰਗ ਖੇਡ ਲਈ ਟੈਲੇਂਟ ਇੰਡੈਂਟੀਫਿਕੇਸ਼ਨ ਜ਼ੋਨਲ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਭਾਰਤੀ ਖੇਡ ਅਥਾਰਟੀ( ਭਾਰਤ ਸਰਕਾਰ) ਦੇ ਹਾਈਪ੍ਰਫਾਰਮਸ ਡਾਇਰੈਕਟਰ ਡਾ:ਐਸ.ਐਸ ਰਾਉ ਨੇ ਦਿੱਤੀ।ਜਗਦੀਪ ਸਿੰਘ ਕਾਹਲੋਂ ਜਿਸ ਕਮੇਟੀ ਦੇ ਮੈਂਬਰ ਹਨ ਉਹ ਕਮੇਟੀ ਦੇਸ਼ ਦੇ ਸੱਤ ਰਾਜਾਂ ਹਰਿਆਣਾ,ਜੇ ਐਂਡ ਕੇ, ਉਤਰਾਖੰਡ, ਹਿਮਾਚਲ ਪ੍ਰਦੇਸ਼ ,ਪੰਜਾਬ, ਲੱਦਾਖ ,ਚੰਡੀਗੜ੍ਹ ਦੇ ਰਾਜਾਂ ਦੇ ਖਿਡਾਰੀਆਂ ਦੀ ਜ਼ਮੀਨੀ ਪੱਧਰ ਤੋ ਚੋਣ ਕਰਕੇ ਖੇਲੋ ਇੰਡੀਆ ਅਕੈਡਮੀਆਂ ਲਈ ਚੁਣਨਗੇ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਗਦੀਪ ਸਿੰਘ ਕਾਹਲੋਂ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਖੇਲੋ ਇੰਡੀਆ ਸਕੀਮ ਦੇ ਕਮੇਟੀ ਮੈਂਬਰ ਵਜo ਆਪਣੀਆ ਸੇਵਾਵਾਂ ਨਿਭਾ ਰਹੇ ਹਨ ਅਤੇ ਨਾਲ ਹੀ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਮੀਡੀਆ ਕਮੇਟੀ ਦੇ ਮੈਂਬਰ ਹਨ।ਜਗਦੀਪ ਸਿੰਘ ਕਾਹਲੋਂ ਜੋ ਨੈਸ਼ਨਲ ਰਿਕਾਰਡ ਹੋਲਡਰ ਤੇ ਪੰਜ ਸਾਲ ਲਗਾਤਾਰ ਕੌਮੀ ਚੈਂਪੀਅਨ ਰਹੇ ਹਨ।ਇਸ ਤੋਂ ਇਲਾਵਾ ਜਗਦੀਪ ਸਿੰਘ ਕਾਹਲੋਂ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ (ਲੁਧਿਆਣਾ )ਅਤੇ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਵੀ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਖੇਡ ਗਤੀਵਿਧੀਆਂ ਉੱਪਰ ਲਿਖ ਰਹੇ ਹਨ ਅਤੇ ਖਿਡਾਰੀਆਂ ਦੇ ਵੱਖ-ਵੱਖ ਮੁੱਦਿਆਂ ਨੂੰ ਚੁੱਕਦੇ ਆ ਰਹੇ ਹਨ। ਇਸ ਮੌਕੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ,ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੈਅਰਮੈਨ ਤੇ ਭਾਰਤੀ ਉਲਿੰਪਕ ਸੰਘ ਦੇ ਸਹਾਇਕ ਸਕੱਤਰ ੳਂuਕਾਰ ਸਿੰਘ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ, ਓਲੰਪੀਅਨ ਡੀ.ਐਸ.ਪੀ ਮਨਦੀਪ ਕੌਰ, ਚਰਨਜੀਤ ਸਿੰਘ ਬਾਜਵਾ ਜਨਰਲ ਸਕੱਤਰ ਐਨ.ਆਰ.ਐਮ.ਯੂ ਰੇਲਵੇ ਯੂਨੀਅਨ, ਜਗਰੂਪ ਸਿੰਘ ਜਰਖੜ (ਮੁੱਖ ਪ੍ਰਬੰਧਕ ਜਰਖੜ ਖੇਡਾਂ), ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ, ਗੁਰਮੀਤ ਸਿੰਘ ਪਹਾਲੀ ੳੱਘੇ ਲੇਖਕ,ਧਰਮਵੀਰ ਸਿੰਘ ਐਕਸੀਅਨ ਪੀ.ਐਸ.ਪੀ.ਸੀ ਐਲ ),ਯਾਦਵਿੰਦਰ ਸਿੰਘ ਤੂਰ ਸੰਪਾਦਕ "ਖੇਡ ਮੈਦਾਨ ਬੋਲਦਾ ਹੈ" ਮੈਗਜ਼ੀਨ ,ਮਨਮੋਹਨ ਜੋਧਾਂ ਸਿਆਟਲ, ਪ੍ਰੀਤਮ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਇੰਗਲੈਂਡ ਆਦਿ ਹੋਰ ਸਮਾਜਿਕ, ਧਾਰਮਿਕ ਅਤੇ ਖੇਡ ਸੰਸਥਾਵਾਂ ਵੱਲੋਂ ਜਗਦੀਪ ਸਿੰਘ ਕਾਹਲੋਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਕਾਮਯਾਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ।