ਪਰਵਿੰਦਰ ਸਿੰਘ ਕੰਧਾਰੀ
- ਅਫਵਾਹਾਂ ਤੋਂ ਸੁਚੇਤ ਹੋ ਕੇ ਸਹਿਯੋਗ ਦਿਓ
ਸਾਦਿਕ 25 ਫਰਵਰੀ 2021 - ਕੋਵਿਡ-19 ਦੀ ਸੁਰੱਖਿਆ ਲਈ ਦੇਸ਼ ਭਰ 'ਚ ਸ਼ੁਰੂ ਕੀਤੀ ਕੋਰੋਨਾ ਟੀਕਾਕਰਨ ਮੁਹਿੰਮ ਵਿੱਚ ਸਿਹਤ ਕਾਮੇ ਅਤੇ ਫਰੰਟ ਲਾਈਨ ਵਰਕਰ ਪੂਰੇ ਉਤਸ਼ਾਹ ਨਾਲ ਭਾਗੀਦਾਰੀ ਪਾ ਰਹੇ ਹਨ,ਡਾ.ਸੰਜੇ ਕਪੂਰ ਸਿਵਲ ਸਰਜਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ-19 ਟੀਕਾਕਰਨ ਸੀ.ਐਚ.ਸੀ ਸਾਦਿਕ ਵਿਖੇ ਨਿਰੰਤਰ ਜਾਰੀ ਹੈ |ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਦੀ ਦੂਸਰੀ ਡੋਜ਼ ਲਗਾਈ |ਇਸ ਮੌਕੇ ਅੱੈਸ.ਐੱਮ.ਓ ਬਲਾਕ ਜੰਡ ਸਾਹਿਬ ਡਾ.ਰਜੀਵ ਭੰਡਾਰੀ,ਮੈਡੀਕਲ ਅਫਸਰ ਡਾ.ਅਮਨਪ੍ਰੀਤ ਕੌਰ,ਨਰਸਿੰਗ ਸਿਸਟਰ ਹਰਪ੍ਰੀਤ ਕੌਰ,ਫਾਰਮੇਸੀ ਅਫਸਰ ਰਜਿੰਦਰ ਸਿੰਘ,ਐਲ.ਐਚ.ਵੀ ਕਰਮੀਤ ਕੌਰ ਅਤੇ ਸਟਾਫ ਨਰਸ ਗਗਨਦੀਪ ਕੌਰ ਹਾਜਰ ਸਨ |ਡਾ.ਪ੍ਰਭਦੀਪ ਨੇ ਦੱਸਿਆ ਕੇ ਕੋਵਿਡ-19 ਟੀਕਾਕਰਨ ਮੁਹਿੰਮ ਅਧੀਨ ਕੋਵਿਨ ਤੇ ਰਜਿਸਟ੍ਰੇਸ਼ਨ ਕਰਕੇ ਕੋਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ |ਉਹਨਾਂ ਸਮੂਹ ਸਿਹਤ ਸਟਾਫ ਅਤੇ ਫਰੰਟ ਲਾਈਨ ਵਰਕਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਇਸ ਟੀਕੇ ਦੀਆਂ ਦੋਨੋਂ ਡੋਜ਼ ਲੈਣੀਆਂ ਚਾਹੀਦੀਆਂ ਹਨ |ਅੱਜ ਤੱਕ ਟੀਕੇ ਲਗਵਾਉਣ ਵਾਲੇ ਸਾਰੇ ਲਾਭਪਾਤਰੀ ਠੀਕ ਠਾਕ ਹਨ ਅਤੇ ਕਿਸੇ ਨੂੰ ਵੀ ਇਸ ਵੈਕਸੀਨ ਦਾ ਕੋਈ ਵੀ ਬੁਰਾ ਅਸਰ ਹੋਣ ਦੀ ਰਿਪੋਰਟ ਪ੍ਰਾਪਤ ਨਹੀ ਹੋਈ | ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਸ ਕੋਵਿਡ ਟੀਕਾਕਰਨ ਦਾ ਕੰਮ ਜਾਰੀ ਰਹੇਗਾ |ਉਨਾਂ ਅਫਵਾਹਾਂ ਤੋਂ ਹੱਟ ਕੇ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।