ਅਸ਼ੋਕ ਵਰਮਾ
ਬਠਿੰਡਾ,26 ਫਰਵਰੀ2021: ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਪੱਛਮੀ ਜੋਨ ਬਠਿੰਡਾ ’ਚ ਨਵੇਂ ਨਿਯੁਕਤ ਹੋਏ ਇੰਜਨੀਅਰਾ ਅਤੇ ਮੁਲਾਜਮਾਂ ਲਈ ਇੰਡਕਸ਼ਨ ਟ੍ਰੇਨਿੰਗ ਵਰਕਸ਼ਾਪ ਥਰਮਲ ਕਲੋਨੀ ਬਠਿੰਡਾ ਵਿਖੇ ਲਾਈ ਗਈ । ਇਸ ਪ੍ਰੋਗਰਾਮ ਵਿਚ 180 ਐਲ .ਡੀ .ਸੀ ਅਤੇ 85 ਜੇ.ਈਜ਼ ਨੇ ਭਾਗ ਲਿਆ । ਇਸ ਮੌਕੇ ਨਵ ਨਿਯੁਕਤ ਕਰਮਚਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਮਹਿਕਮੇ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਰਕਸ਼ਾਪ ਵਿਚ ਮੁੱਖ ਮਹਿਮਾਨ ਚੀਫ ਇੰਜਨੀਅਰ ਜੀਵਨ ਕਾਂਸਲ ਸਨ ਜਿੰਨ੍ਹਾਂ ਨਵੇਂ ਕਰਮਚਾਰੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸਭ ਨੂੰ ਜੀ ਆਇਆ ਕਿਹਾ।
ਇਸ ਮੌਕੇ ਤੇ ਇੰਜਨੀਅਰ ਜੀਵਨ ਕਾਂਸਲ ਨੇ ਪਾਵਰਕਾਮ ਦੇ ਕੰਮ ਕਾਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਮਿਹਨਤ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਇੰਜ ਰੁਪਾਲੀ ਧਾਲੀਵਾਲ , ਇੰਜ ਰਘੁਰੀਤ ਬਰਾੜ, ਇੰਜ ਕਮਲਦੀਪ ਅਰੋੜਾ, ਇੰਜ ਮੋਹਿਤ ਮਿੱਤਲ , ਇੰਜ ਜਗਤਾਰ ਸਿੰਘ, ਇੰਜ ਸਾਹਿਲ ਗੁਪਤਾ ਅਤੇ ਹੋਰ ਅਧਿਕਾਰੀ ਹਾਜਰ ਸਨ।