- ਦੋਵੇਂ ਪਤੀ-ਪਤਨੀ ਹਨ ਪੁਲਸ ਕਰਮਚਾਰੀ
ਸ੍ਰੀ ਮੁਕਤਸਰ ਸਾਹਿਬ, 27 ਫਰਵਰੀ 2021 - ਪੁਲਸ ’ਚ ਤਾਇਨਾਤ ਇੱਕ ਪੁਲਸ ਕਰਮਚਾਰੀ ਔਰਤ ਵੱਲੋਂ ਆਪਣੇ ਹੀ ਪੁਲਸ ਕਰਮਚਾਰੀ ਪਤੀ ਖਿਲਾਫ ਗੈਰ ਕੁਦਰਤੀ ਸੰਭੋਗ ਦੇ ਲਾਏ ਦੋਸ਼ਾਂ ਦੀ ਉਪ ਪੁਲਸ ਕਪਤਾਨ (ਔਰਤਾਂ ਤੇ ਬੱਚਿਆਂ) ਵੱਲੋਂ ਕੀਤੀ ਪੜਤਾਲ ਤੋਂ ਬਾਅਦ ਥਾਣਾ ਸਿਟੀ ਵਿਖੇ ਪਤੀ ਦੇ ਖਿਲਾਫ ਧਾਰਾ 323, 377 ਆਈ. ਪੀ. ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਪੁਲਸ ਕਰਮਚਾਰੀ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਤੇ ਉਸਦਾ ਪਤੀ ਪੁਲਸ ਵਿਭਾਗ ਵਿੱਚ ਹੋਣ ਕਰਕੇ ਉਨ੍ਹਾਂ ਦੀ ਆਪਸ ਵਿੱਚ ਜਾਣ ਪਹਿਚਾਣ ਹੋ ਗਈ। ਪੀੜ੍ਹਤਾ ਨੇ ਦੋਸ਼ ਲਾਇਆ ਕਿ ਉਸਦਾ ਪਤੀ ਤੇ ਉਸਦੇ ਪਰਿਵਾਰ ਨੇ ਉਸਨੂੰ ਭਰਮਾ ਕੇ 24 ਦਸੰਬਰ 2017 ਨੂੰ ਉਨ੍ਹਾਂ ਦਾ ਵਿਆਹ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਸਦਾ ਪਤੀ ਉਸ ਨਾਲ ਗੈਰ ਕੁਦਰਤੀ ਸੰਭੋਗ ਕਰਦਾ ਹੈ ਅਤੇ ਉਸਦੇ ਪੈਸੇ ਤੇ ਹੋਰ ਸਮਾਨ ਵੀ ਖੁਰਦ ਬੁਰਦ ਕਰ ਦਿੱਤਾ। ਇਸ ਮਾਮਲੇ ਦੀ ਪੜਤਾਲ ਉਪ ਪੁਲਸ ਕਪਤਾਨ (ਔਰਤਾਂ ਤੇ ਬੱਚਿਆਂ) ਦੇ ਹਵਾਲੇ ਕੀਤੀ ਗਈ। ਪੜਤਾਲ ਉਪਰੰਤ ਪਤੀ ਕਰਮਚਾਰੀ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ, ਜਿਸ ਅਨੁਸਾਰ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ।
ਐਫ਼ ਆਈ ਆਰ ਦੀ ਕਾਪੀ ਬਾਬੂਸ਼ਾਹੀ ਕੋਲ ਹੈ। ਜਿਸ ਵਿਚ ਪਤਨੀ ਨੇ ਦਸਿਆ ਹੈ ਕਿ ਦੋਹਾਂ ਦੀ ਪੁਲਿਸ ਨੌਕਰੀ ਦੌਰਾਨ ਲਵ ਮੈਰਿਜ ਹੋਈ ਸੀ ਤੇ ਜਿਸ ਤੋਂ ਬਾਅਦ ਓਸਦਾ ਪਤੀ ਉਸਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ। ਇਸਦੇ ਨਾਲ ਹੀ ਗੈਰ ਕੁਦਰਤੀ ਤਰੀਕੇ ਸੈਕਸ ਕੀਤਾ। ਇਹ ਵੀ ਕਿ ਉਸਦੀ ਸੱਸ ਨੇ ਆਪਣੇ ਬੇਟੇ ਨੂੰ ਉਸ ਤੇ ਤਸ਼ੱਦਦ ਕਰਨ ਬਾਰੇ ਕਹਿੰਦੀ ਰਹੀ। ਪਤਨੀ ਨੇ ਪਤੀ ਉੱਤੇ ਬੱਚਾ ਗਿਰਾਉਣ ਦੇ ਵਿ ਦੋਸ਼ ਲਾਏ ਨੇ।