ਸਰਬਜੀਤ ਸੁਖੀਜਾ
- ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਮੁਕਤਸਰ, 27 ਫਰਵਰੀ 2021 - ਗੋਨਿਆਣਾ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸ੍ਰੀ ਗੁਰੂ ਰਵਿਦਾਸ ਵਿਕਾਸ ਸਭਾ ਅਤੇ ਨੌਜਵਾਨ ਪ੍ਰਭਾਤ ਫੇਰੀ ਸਭਾ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਮੰਦਿਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ। ਜਿਸ ਤੋਂ ਬਾਅਦ ਨਗਰ ਕੀਰਤਨ ਵੀ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੋ ਕੇ ਗੁਜਰਿਆ।
ਨਗਰ ਕੀਰਤਨ ਦੇ ਨਾਲ ਵੱਡੀ ਗਿਣਤੀ ਵਿਚ ਸੰਗਤਾਂ ਜਾਪ ਕਰਦੀਆਂ ਹੋਈਆਂ ਜਾ ਰਹੀਆਂ ਸਨ। ਇਸ ਦੌਰਾਨ ਗੰਗਾ ਮਈਆ, ਬ੍ਰਾਹਮਣ, ਰਾਜਾ ਰਾਣੀ ਸਮੇਤ ਹੋਰ ਕਈ ਝਾਕੀਆਂ ਸਜਾਈਆਂ ਗਈਆਂ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਜਗਦੇਵ ਸਿੰਘ ਬਾਂਮ ਅਤੇ ਸੀਨੀਅਰ ਆਗੂ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਮੰਦਿਰ ਵਿਖੇ ਪਹੰੁਚਕੇ ਜਿੱਥੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਹੀ ਪੂਰੀ ਸੰਗਤ ਨੂੰ ਇਸ ਦਿਨ ਦੀ ਵਧਾਈ ਦਿੱਤੀ। ਜਿਲਾ ਪ੍ਰਧਾਨ ਜਗਦੇਵ ਸਿੰਘ ਬਾਂਮ ਅਤੇ ਸੀਨੀਅਰ ਆਗੂ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਸ੍ਰੀ ਗੁਰੂ ਰਵਿਦਾਸ ਜੀ 15ਵੀਂ ਸਦੀ ਦੇ ਇੱਕ ਮਹਾਨ, ਦਾਰਸ਼ਨਿਕ, ਕਵੀ, ਸਮਾਜ ਸੁਧਾਰਕ ਅਤੇ ਭਗਵਾਨ ਤੇ ਅਨੁਯਾਈ ਸਨ।
ਉਹ ਇੱਕ ਬਹੁਤ ਹੀ ਮਹਾਨ ਨਿਰਗੁਣ ਸੰਪ੍ਰਾਦਿ ਦੇ ਸੰਤ ਸਨ ਜਿਨਾਂ ਨੇ ਉੱਤਰ ਭਾਰਤ ਭਗਤੀ ਅੰਦੋਲਨ ਦੀ ਅਗਵਾਈ ਕੀਤੀ ਸੀ। ਇਸ ਮੌਕੇ ਵਿਕਾਸ ਸਭਾ ਦੇ ਪ੍ਰਧਾਨ ਮਦਨ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਆਮ ਆਦਮੀ ਪਾਰਟੀ ਦੇ ਜਿਲਾਂ ਪ੍ਰਧਾਨ ਜਗਦੇਵ ਸਿੰਘ ਬਾਂਮ ਅਤੇ ਜਗਦੀਪ ਸਿੰਘ ‘ਕਾਕਾ ਬਰਾੜ’ ਨੰੂ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਸਿਰੋਪਾ ਭੇਂਟ ਕੀਤਾ। ਇਸ ਮੌਕੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਕੌਂਸਲਰ ਗੁਰਬਿੰਦਰ ਕੌਰ ਪਤੰਗਾ, ਪਾਠੀ ਸਵਰਨ ਸਿੰਘ, ਬਲਜਿੰਦਰ ਸਿੰਘ, ਸੋਨੂੰ ਸਿੰਘ, ਹਰਪ੍ਰੀਤ ਸਿੰਘ, ਭਿੰਦਰ ਸਿੰਘ, ਬਲਵਿੰਦਰ ਸਿੰਘ, ਪਿ੍ਰੰ : ਇੰਦਰ ਸਿੰਘ, ਜਲੌਰ ਸਿੰਘ, ਅਮਰਜੀਤ ਸਿੰਘ, ਮਨਜੀਤ ਨਾਹਰ, ਕੁਲਵੀਰ ਸਿੰਘ, ਵਿੱਕੀ ਨਾਹਰ ਆਦਿ ਵੱਡੀ ਗਿਣਤੀ ’ਚ ਸੰਗਤ ਮੌਜੂਦ ਸੀ।