ਬਾਬੂਸ਼ਾਹੀ ਬਿਊਰੋ
ਅੰਮਿ੍ਰਤਸਰ, 1 ਮਾਰਚ 2021-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਨੇ ਪੰਜਾਬੀ ਸੱਭਿਆਚਾਰ, ਅਤੀਤ, ਸਮਕਾਲ ਅਤੇ ਭਵਿੱਖ ਵਿਸ਼ੇ ’ਤੇ ਵੀ ਸੰਬੋਧਨ ਕੀਤਾਾ। ਇਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ.ਵਾਈਸ-ਚਾਂਸਲਰ ਅਤੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ ਡਾ. ਸਤਿੰਦਰ ਸਿੰਘ ਨੇ ਕੀਤੀ। ਉਪਰੰਤ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।
ਭਾਸ਼ਣ ਦੇ ਸੰਚਾਲਕ ਡਾ. ਮੇਘਾ ਸਲਵਾਨ ਨੇ ਆਏ ਹੋਏ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ। ਉਨ੍ਹਾਂ ਆਖਿਆ ਕਿ ਸੱਭਿਆਚਾਰ ਸਦਕਾ ਹੀ ਇਕ ਮਨੁੱਖ ਦੂਸਰੇ ਨੂੰ ਬਿਹਤਰ ਢੰਗ ਨਾਲ ਸਮਝ ਸਕਦਾ ਹੈ। ਪੰਜਾਬੀ ਸੱਭਿਆਚਾਰ ਦੁਨੀਆਂ ਦੇ ਪ੍ਰਾਚੀਨਤਮ ਅਤੇ ਸਮਿ੍ਰਧ ਸਭਿਆਚਾਰਾਂ ਵਿੱਚੋਂ ਇੱਕ ਹੈ, ਇਸਦੀ ਸ਼ਕਤੀ ਇਸਦੀ ਵੰਨ-ਸੁਵੰਨਤਾ ਵਿੱਚ ਹੈ। ਡਾ. ਰਵੀ ਰਵਿੰਦਰ ਸਭਿਆਚਾਰ ਨੂੰ ਪਰਿਭਾਸ਼ਤ ਕਰਦਿਆਂ ਮਨੁੱਖੀ ਸੰਘਰਸ਼, ਅਤੀਤ ਤੋਂ ਸਿੱਖਣ, ਪ੍ਰਯੋਗਸ਼ੀਲਤਾ, ਦਿ੍ਰਸ਼ਟੀਮੂਲਕ ਬਿਰਤੀ ਸਿਰਜਣਾਤਮਕਤਾ, ਸਹਿਯੋਗ, ਸੰਵਾਦ ਅਤੇ ਚੋਣ ਨੂੰ ਇਸਦੇ ਮਹੱਤਵਪੂਰਨ ਪੱਖ ਪ੍ਰਵਾਨਿਆ ਇਸਦੇ ਨਾਲ ਹੀ ਇਨ੍ਹਾਂ ਜ਼ਮੀਨ ਯੁੱਧ ਅਤੇ ਗੀਤ ਨੂੰ ਪੰਜਾਬੀ ਸਭਿਆਚਾਰ ਦੇ ਮੂਲ ਪ੍ਰੇਰਕ ਮੰਨਿਆ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੇ ਮੂਲ ਪ੍ਰੇਰਕ ਇਸਦੇ ਲੱਛਣ, ਚੁਨੌਤੀਆਂ ਅਤੇ ਭਵਿੱਖਮੁਖੀ ਸੰਭਾਵਨਾਂਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਅਨੁਵਾਦ ਨੂੰ ਗਿਆਨ ਪ੍ਰਾਪਤੀ ਅਤੇ ਗਿਆਨ ਪ੍ਰਸਾਰ ਦਾ ਜ਼ਰੂਰੀ ਅੰਗ ਮੰਨਿਆ। ਡਾ. ਸਤਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਿਹਾਰਕਤਾ ਨੂੰ ਪੰਜਾਬੀ ਸਭਿਆਚਾਰ ਦੇ ਨਿਵੇਕਲੇ ਗੁਣ ਵਜੋਂ ਪੇਸ਼ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦੇ ਭਵਿੱਖਮੁਖੀ ਵਿਕਾਸ ਲਈ ਆਉਂਦੀਆਂ ਚੁਨੌਤੀਆਂ ’ਤੇ ਚਾਨਣਾ ਪਾਉਂਦਿਆਂ ਇਸਦੇ ਪਾਸਾਰ ਲਈ ਉਚਿੱਤ ਮੰਚ ਦੀ ਘਾਟ ਨੂੰ ਵੱਡਾ ਕਾਰਨ ਦੱਸਿਆ। ਅੰਤ ’ਚ ਡਾ. ਮਨਜਿੰਦਰ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਮਹਿਮਾਨਾਂ, ਅਧਿਆਪਕਾਂ ਤੇ ਖੋਜ ਵਿਦਿਆਰਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਬਲਜੀਤ ਕੌਰ ਰਿਆੜ, ਡਾ. ਇੰਦਰਪ੍ਰੀਤ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ, ਡਾ. ਕੰਵਲਦੀਪ ਕੌਰ, ਖੋਜ ਵਿਦਿਆਰਥੀਆਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।